
-1714672916.jpg)
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਇੱਥੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਦੌਰਾਨ ਦੂਜੀ ਵਾਰ ਧੀਮੀ ਓਵਰ ਗਤੀ ਲਈ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਨੇ ਇੱਕ ਬਿਆਨ ’ਚ ਕਿਹਾ ਕਿ ਬਾਕੀ ਖਿਡਾਰੀਆਂ ਜਿਨ੍ਹਾਂ ’ਚ ਇੰਪੈਕਟ ਪਲੇਅਰ ਵੀ ਸ਼ਾਮਲ ਹੈ, ਨੂੰ 6-6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫ਼ੀਸ ਦਾ 25 ਫ਼ੀਸਦ (ਦੋਵਾਂ ਵਿੱਚੋਂ ਜਿਹੜਾ ਵੀ ਘੱਟ ਹੋਵੇ) ਜੁਰਮਾਨਾ ਲਾਇਆ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਮੁੰਬਈ ਇੰਡੀਅਨਜ਼ ਟੀਮ ਦੀ ਟਾਟਾ ਆਈਪੀਐੱਲ ਜ਼ਾਬਤੇ ਤਹਿਤ ਇਸ ਸੀਜ਼ਨ ਦੀ ਇਹ ਦੂਜੀ ਗਲਤੀ ਹੈ, ਜਿਸ ਕਰ ਪਾਂਡਿਆ ਨੂੰ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇੰਪੈਕਟ ਪਲੇਅਰ ਸਣੇ ਬਾਕੀ ਮੈਂਬਰਾਂ ਨੂੰ 6-6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫ਼ੀਸ ਦਾ 25 ਫ਼ੀਸਦ (ਦੋਵਾਂ ਵਿੱਚੋਂ ਜਿਹੜਾ ਵੀ ਘੱਟ ਹੋਵੇ) ਜੁਰਮਾਨਾ ਲਾਇਆ ਗਿਆ ਹੈ।