post

Jasbeer Singh

(Chief Editor)

Sports

ਯੂਐੱਸ ਓਪਨ: ਰਾਜਾਵਤ ਕੁਆਰਟਰ ਫਾਈਨਲ ’ਚ

post-img

ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ ਨੇ ਅੱਜ ਇੱਥੇ ਚੀਨੀ ਤਾਇਪੇ ਦੇ ਹੁਆਂਗ ਯੂ ਕਾਈ ਨੂੰ ਹਰਾ ਕੇ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਠਵਾਂ ਦਰਜਾ ਪ੍ਰਾਪਤ ਰਾਜਾਵਤ ਨੇ ਹੁਆਂਗ 21-18, 21-16 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਚੌਥਾ ਦਰਜਾ ਪ੍ਰਾਪਤ ਚੀਨ ਦੇ ਲੇਈ ਲਾਨ ਜ਼ੀ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਸੱਤਵਾਂ ਦਰਜਾ ਪ੍ਰਾਪਤ ਮਾਲਵਿਕਾ ਬੰਸੋਦ ਵੀ ਆਖਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਹੀ। ਉਸ ਨੇ ਚੈੱਕ ਗਣਰਾਜ ਦੀ ਟੇਰੇਜ਼ਾ ਸਵਾਬੀਕੋਵਾ ਨੂੰ 15-21, 21-19, 21-14 ਨਾਲ ਹਰਾਇਆ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

Related Post