post

Jasbeer Singh

(Chief Editor)

Sports

ਰਾਜ ਪੱਧਰੀ ਖੇਡਾਂ ’ਚ ਮੁੜ ਚਮਕਿਆ ਮਲਟੀਪਰਪਜ ਸਕੂਲ

post-img

ਰਾਜ ਪੱਧਰੀ ਖੇਡਾਂ ’ਚ ਮੁੜ ਚਮਕਿਆ ਮਲਟੀਪਰਪਜ ਸਕੂਲ - ਮਲਟੀਪਰਪਜ ਸਕੂਲ ਦੇ ਖਿਡਾਰੀਆਂ ਨੇ ਜਿੱਤੇ 12 ਮੈ਼ਡਲ - ਤਿੰਨ ਗੋਲਡ ਮੈਡਲਾਂ ਸਮੇਤ ਜਿੱਤੇ ਕੁੱਲ 12 ਮੈਡਲ ਪਟਿਆਲਾ : 68ਵੀਂਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੇ ਵਿਦਿਆਰਥੀਆਂ ਨੇ ਤਿੰਨ ਗੋਲਡ ਮੈਡਲਾਂ ਸਮੇਤ ਕੁੱਲ 12 ਮੈਡਲ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਸ਼ਹਿਰ ਦਾ ਨਾਮ ਚਮਕਾਇਆ ਹੈ। ਦੱਸਣਯੋਗ ਹੈ ਕਿ ਗੁਰੂ ਕੀ ਨਗਰੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਪਿਛਲੇ ਦਿਨੀ ਪੰਜਾਬ ਸਟੇਟ ਪੱਧਰੀ ਬਾਕਸਿੰਗ ਮੁਕਾਬਲੇ ਆਯੋਜਿਤ ਕੀਤੇ ਗਏ, ਜਿਸ ਵਿੱਚ ਮਲਟੀਪਰਪਜ਼ ਸਕੂਲ ਦੇ ਬੌਕਸਿੰਗ ਵਿੰਗ ਦੇ ਖਿਡਾਰੀਆਂ ਨੇ ਪ੍ਰਿੰਸੀਪਲ ਵਿਜੈ ਕਪੂਰ ਦੀ ਰਹਿਨੁਮਾਈ ਹੇਠ ਅਤੇ ਕੋਚ ਗੁਰਵਿੰਦਰ ਸਿੰਘ ਸੰਧੂ, ਕੋਚ ਵਿਕਰਮਜੀਤ ਸਿੰਘ ਅਤੇ ਕੋਚ ਅਨਿਲ ਕੁਮਾਰ ਦੀ ਯੋਗ ਅਗਵਾਈ ਹੇਠ ਅੰਡਰ-14 ਗੁਰਵਿੰਦਰ ਸਿੰਘ, ਅਮਿਤਪਾਲ ਅਤੇ ਅਜੈ ਪਾਲ ਨੇ ਗੋਲਡ ਮੈਡਲ ਪ੍ਰਾਪਤ ਕੀਤੇ । ਇਸ ਤੋਂ ਇਲਾਵਾ ਅੰਡਰ-17 ਅਤੇ ਅੰਡਰ-19 ਵਿੱਚ ਸਿਲਵਰ 4 ਅਤੇ 5 ਬਰੌਂਜ ਮੈਡਲ ਹਾਸਲ ਕੀਤੇ ਹਨ । ਜ਼ਿਕਰਯੋਗ ਹੈ ਕਿ ਮਲਟੀਪਰਪਜ਼ ਸਕੂਲ ਦੇ ਬੌਕਸਿੰਗ ਟ੍ਰੇਨਿੰਗ ਸੈਂਟਰ ਦੇ 4 ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 4 ਗੋਲਡ ਅਤੇ 1 ਸਿਲਵਰ ਮੈਡਲ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਮੌਕੇ ਪੰਜਾਬ ਬੌਕਸਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ (ਆਈ. ਜੀ.) ਅੰਤਰ ਰਾਸ਼ਟਰੀ ਮੁੱਕੇਬਾਜ਼ ਅਤੇ ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਉਚੇਚੇ ਤੌਰ ’ਤੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ । ਸਕੂਲ ਪਹੁੰਚਣ ’ਤੇ ਇਨ੍ਹਾਂ ਖਿਡਾਰੀਆਂ ਦਾ ਪ੍ਰਿੰਸੀਪਲ ਵਿਜੈ ਕਪੂਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕੋਚ ਅਮਰਜੋਤ ਸਿੰਘ, ਹਰਦੀਪ ਕੌਰ, ਦਿਨੇਸ਼, ਰਵਿੰਦਰ ਕੌਰ, ਹਰਪ੍ਰੀਤ ਕੌਰ, ਰਵਿੰਦਰ ਸਿੰਘ, ਜਪਇੰਦਰ ਪਾਲ ਸਿੰਘ, ਰਣਜੀਤ ਸਿੰਘ ਬੀਰੋਕੇ, ਜਤਿੰਦਰਪਾਲ ਸਿੰਘ ਤੇ ਸ਼ਰਨਜੋਤ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜਰ ਸਨ ।

Related Post