
ਕਾਰ ਨੂੰ ਓਵਰਟੇਕ ਕਰਨ ਵੇਲੇ ਸਾਹਮਣੇ ਤੋਂ ਆ ਰਹੀ ਬਸ ਵਿਚ ਦੀ ਟੱਕਰ ਨਾਲ ਇਕ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਦੀ ਹੋਈ
- by Jasbeer Singh
- November 20, 2024

ਕਾਰ ਨੂੰ ਓਵਰਟੇਕ ਕਰਨ ਵੇਲੇ ਸਾਹਮਣੇ ਤੋਂ ਆ ਰਹੀ ਬਸ ਵਿਚ ਦੀ ਟੱਕਰ ਨਾਲ ਇਕ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਦੀ ਹੋਈ ਮੌਤ ਉੱਤਰ ਪ੍ਰਦੇਸ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਨਿੱਜੀ ਬੱਸ ਨੇ ਕਾਲਜ ਜਾ ਰਹੇ ਚਾਰ ਬਾਈਕ ਸਵਾਰ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ `ਚ 3 ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ `ਚ ਜ਼ਖਮੀ ਹੋਏ ਨੌਜਵਾਨ ਦੀ ਆਗਰਾ ਦੇ ਹਸਪਤਾਲ `ਚ ਇਲਾਜ ਦੌਰਾਨ ਮੌਤ ਹੋ ਗਈ।ਹਾਦਸਾ ਮੰਗਲਵਾਰ ਦੁਪਹਿਰ 12 ਵਜੇ ਵਾਪਰਿਆ, ਚਾਰ ਦੋਸਤ ਇੱਕ ਹੀ ਬਾਈਕ `ਤੇ ਇੱਕ ਕਾਰ ਨੂੰ ਓਵਰਟੇਕ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।ਇਹ ਘਟਨਾ ਮਥੁਰਾ ਜਿ਼ਲ੍ਹੇ ਦੇ ਮਗੋਰਾ ਥਾਣਾ ਖੇਤਰ ਦੇ ਜਾਜਮ ਪੱਟੀ ਦੇ ਕੋਲ ਵਾਪਰੀ। ਚਾਰੇ ਦੋਸਤ ਰੋਜ਼ਾਨਾ 80 ਕਿਲੋਮੀਟਰ ਦੂਰ ਕਾਲਜ ਜਾਂਦੇ ਸਨ। ਮ੍ਰਿਤਕਾਂ ਵਿਚ ਰਿਤੇਸ਼ (22), ਮੁਕੁਲ (21) ਪਿੰਡ ਸ਼ੇਰਗੜ੍ਹ, ਚੇਤਨ (21) ਵਾਸੀ ਭਰਤਪੁਰ ਅਤੇ ਰਾਮਕੇਸ਼ (23) ਸ਼ਾਮਲ ਹਨ। ਇਹ ਚਾਰੋਂ ਇੱਕ ਹੀ ਬਾਈਕ `ਤੇ ਭਰਤਪੁਰ ਤੋਂ ਮਥੁਰਾ ਆ ਰਹੇ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.