post

Admin

(Chief Editor)

National

ਧੋਖਾਧੜੀ ਕਰਨ ਵਾਲੇ ਦੋ ਸਾਈਬਰ ਅਪਰਾਧੀ ਦਿੱਲੀ ਅਤੇ ਨੋਇਡਾ ਤੋਂ ਗ੍ਰਿਫ਼ਤਾਰ

post-img

ਧੋਖਾਧੜੀ ਕਰਨ ਵਾਲੇ ਦੋ ਸਾਈਬਰ ਅਪਰਾਧੀ ਦਿੱਲੀ ਅਤੇ ਨੋਇਡਾ ਤੋਂ ਗ੍ਰਿਫ਼ਤਾਰ

ਉਤਰ ਪ੍ਰਦੇਸ਼, 22 ਅਗਸਤ 2026 : ਚੰਡੀਗੜ੍ਹ ਪੁਲਸ (Chandigarh Police) ਦੇ ਸਾਈਬਰ ਕਰਾਈਮ ਥਾਣੇ ਵਲੋਂ ਦੋ ਸਾਈਬਰ ਠੱਗਾਂ (Cyber ​​thugs) ਨੂੰ ਦਿੱਲੀ ਐਨ. ਸੀ. ਆਰ. ਅਤੇ ਨੋਇਡਾ ਤੋਂ ਛਾਪੇਮਾਰੀ ਕਰਕੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ

ਉਕਤ ਕਾਰਵਾਈ ਜੋ ਕਿ ਐਸ. ਪੀ. (ਸਾਈਬਰ) ਗੀਤਾਂਜਲੀ ਖੰਡੇਵਾਲ ਦੀ ਅਗਵਾਈ ਹੇਠ ਡੀ. ਐਸ. ਪੀ. (ਸਾਈਬਰ ਕਰਾਈਮ) ਅਤੇ ਐਸ. ਐਚ. ਓ. (ਸਾਈਬਰ ਕਰਾਈਮ) ਦੀ ਦੇਖਰੇਖ ਹੇਠ ਕੀਤੀ ਗਈ ਹੈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਦੋ ਸਾਈਬਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਦਿੱਲੀ ਐਨ. ਸੀ. ਆਰ. (Delhi N. C. R.) ਤੇ ਨੋਇਡਾ ਤੋਂ ਕੀਤੀ ਗਈ ਹੈ ਦੀ ਪਛਾਣ ਦਿਨੇਸ਼ ਭਾਰਤੀ ਅਤੇ ਕੁਲਦੀਪ ਸਿੰਘ ਦੇ ਤੌਰ 'ਤੇ ਹੋਈ ਹੈ ।

ਕੀ ਸਾਈਬਰ ਅਪਰਾਧ ਕੀਤਾ ਸੀ ਦੋਹਾਂ ਵਲੋਂ

ਉਪਰੋਕਤ ਅਧਿਕਾਰੀਆਂ ਵਲੋਂ ਦਿੱਤੀ ਸੂਚਨਾ ਮੁਤਾਬਕ ਇਨ੍ਹਾਂ ਦੋਹਾਂ ਵਲੋਂ ਇਕ ਕੰਪਨੀ ਦੇ ਐਮ. ਡੀ. ਦੀ ਫੋਟੋ ਅਤੇ ਨਾਮ ਦਾ ਇਸਤੇਮਾਲ ਕਰਕੇ ਕੰਪਨੀ ਦੇ ਕਰਮਚਾਰੀ ਨੂੰ ਵਟਸਐਪ ਤੇ ਮੈਸੇਜ ਰਾਹੀਂ ਕਿਹਾ ਗਿਆ ਕਿ ਐਮ. ਡੀ. ਤਾਂ ਮੀਟਿੰਗ ਵਿਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਤੁਰੰਤ 1. 90 ਕਰੋੜ ਰੁਪਏ ਇਕ ਖਾਸ ਬੈਂਕ ਖਾਤੇ ਵਿਚ ਟ੍ਰਾਂਸਫਰ ਕਰਨ ਦੀ ਲੋੜ ਹੈ, ਜਿਸ ਤੇ ਮੈਸੇਜ ਦੇ ਆਧਾਰ 'ਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਰਮਚਾਰੀ ਵਲੋਂ ਪੈਸੇ ਟ੍ਰਾਂਸਫਰ ਕਰ ਦਿੱਤੇ ਗਏ ।

ਠੱਗਾਂ ਵਲੋਂ ਹੋਰ ਪੈਸਿਆਂ ਦੀ ਵੀ ਕੀਤੀ ਗਈ ਸੀ ਮੰਗ

ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ 1. 90 ਕਰੋੜ ਲੈਣ ਤੋਂ ਬਾਅਦ ਵਿੱਚ ਜਦੋਂ ਠੱਗਾਂ ਨੇ ਹੋਰ ਪੈਸੇ ਭੇਜਣ ਲਈ ਕਿਹਾ ਅਤੇ ਕੰਪਨੀ ਕੋਲ ਲੋੜੀਂਦੇ ਫੰਡ ਨਹੀਂ ਸਨ ਤਾਂ ਕਰਮਚਾਰੀ ਨੇ ਅਸਲੀ ਐਮ. ਡੀ. ਨਾਲ ਗੱਲ ਕੀਤੀ । ਐਮ. ਡੀ. ਨੇ ਅਜਿਹਾ ਕੋਈ ਵੀ ਮੈਸੇਜ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਕੰਪਨੀ ਨਾਲ 1.90 ਕਰੋੜ ਰੁਪਏ ਦੀ ਠੱਗੀ ਹੋਈ ਹੈ । ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਰਕਮ ਨੋਇਡਾ ਦੀ `ਬੀ. ਟੀ. ਓ. ਸਟੈਪਮਾਈਲ ਰਿਐਲਿਟੀ ਪ੍ਰਾਈਵੇਟ ਲਿਮਟਿਡ` ਦੇ ਚਾਲੂ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਸੀ । ਠੱਗਾਂ ਨੇ ਅਸਲੀ ਪਛਾਣ ਲੁਕਾਉਣ ਲਈ ਨਕਲੀ ਨਾਵਾਂ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਹ ਖਾਤਾ ਖੋਲ੍ਹਿਆ ਸੀ ।

ਹੋਰ ਕੀ ਕੀ ਦੱਸਿਆ ਸਾਈਬਰ ਪੁਲਸ ਨੇ

ਚੰਡੀਗੜ੍ਹ ਦੀ ਸਾਈਬਰ ਪੁਲਸ (Cyber ​​Police) ਨੇ ਦੱਸਿਆ ਕਿ ਦਿਨੇਸ਼ ਭਾਰਤੀ ਜੋ ਕਿ 40 ਸਾਲਾਂ ਦਾ ਹੈ ਵਲੋਂ ਬੈਂਕ ਖਾਤੇ ਵਿਚ ਅਰਵਿੰਦ ਚੌਧਰੀ ਨਾਮ ਦੀ ਜਾਅਲੀ ਪਛਾਣ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਇਸਦੇ ਕਬਜੇ ਵਿਚੋਂ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ । ਇਥੇ ਹੀ ਬਸ ਨਹੀਂ ਦੂਸਰੇ ਨੌਜਵਾਨ ਕੁਲਦੀਪ ਸਿੰਘ ਜੋ ਕਿ 36 ਸਾਲਾਂ ਦਾ ਹੈ ਵਲੋਂ ਬੈਂਕ ਖਾਤੇ ਵਿਚ ਬੰਤ ਸਿੰਘ ਦੇ ਨਾਮ ਦੀ ਜਾਅਲੀ ਪਛਾਣ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸਦੇ ਕਬਜੇ ਵਿਚੋਂ ਇਕ ਮੋਬਾਇਲ ਫੋਨ ਮਿਲਿਆ ਹੈ।

ਪੁੱਛਗਿੱਛ ਦੌਰਾਨ ਹੋਰ ਕੀ ਕੀ ਸਾਹਮਣੇ ਆਇਆ

ਪੁਲਸ ਵਲੋਂ ਉਪਰੋਕਤ ਦੋਹਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਜਾਅਲੀ ਆਧਾਰ ਕਾਰਡ, ਪੈਨ ਕਾਰਡ ਅਤੇ ਫ਼ਰਜ਼ੀ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹੇ ਸਨ । ਉਨ੍ਹਾਂ ਨੇ ਮੰਨਿਆ ਕਿ ਉਹ ਇਸ ਸਾਜ਼ਿਸ਼ ਦੇ ਮਾਸਟਰਮਾਈਂਡ (Mastermind) ਨਾਲ ਮਿਲ ਕੇ ਕਮਮੀਸ਼ਨ `ਤੇ ਇਹ ਕੰਮ ਕਰ ਰਹੇ ਸਨ । ਦੋ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਭਾਲ ਜਾਰੀ ਹੈ ।

Related Post

Instagram