post

Jasbeer Singh

(Chief Editor)

Patiala News

ਪ੍ਰਧਾਨ ਅਕਾਸ਼ ਬੋਕਸਰ ਨੇ ਕੀਤਾ ਸ਼੍ਰੀ ਰਾਧਾ ਕਿ੍ਰਸ਼ਨ ਸੰਕੀਰਤਨ ਦਾ ਕਾਰਡ ਰਿਲੀਜ

post-img

ਪ੍ਰਧਾਨ ਅਕਾਸ਼ ਬੋਕਸਰ ਨੇ ਕੀਤਾ ਸ਼੍ਰੀ ਰਾਧਾ ਕਿ੍ਰਸ਼ਨ ਸੰਕੀਰਤਨ ਦਾ ਕਾਰਡ ਰਿਲੀਜ ਪਟਿਆਲਾ, 19 ਨਵੰਬਰ 2025 : ਵਿਨੈ ਕੁਮਾਰ ਲੱਕੀ ਪ੍ਰਧਾਨ ਸ਼੍ਰੀ ਹਰਿ ਰਸਿਕ ਪਰਿਵਾਰ ਵਲੋਂ ਸ਼੍ਰੀ ਰਾਧਾ ਨਾਮ ਸੰਕੀਰਤਨ 25 ਨਵੰਬਰ 2025 ਨੂੰ ਵੀਰ ਜੀ ਕਮਨਿਊਟੀ ਹਾਲ ਜੋੜੀਆਂ ਭੱਠੀਆ ਪਟਿਆਲਾ ਵਿਖ਼ੇ ਕਰਵਾਇਆ ਜਾ ਰਿਹਾ ਹੈ। ਇਸ ਦਾ ਕਾਰਡ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਅਕਾਸ਼ ਬੋਕਸਰ ਨੇ ਜਾਰੀ ਕੀਤਾ। ਇਸ ਮੌਕੇ ਉਨ੍ਰਾਂ ਕਿ ਵਿਨੈ ਲੱਕੀ ਜੀ ਵੱਲੋਂ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੇ ਆਯੋਜਨ ਨਾਲ ਨੌਜਵਾਨ ਧਰਮ ਅਤੇ ਵਿਰਾਸਤ ਨਾਲ ਜੁੜਦੇ ਹਨ। ਉਨ੍ਰਾਂ ਕਿਹਾ ਕਿ ਵਿਨੈ ਕੁਮਾਰ ਲੱਕੀ ਨੇ ਕਿਹਾ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਵੱਲੋਂ ਹਰ ਵਧੀਆ ਕੰਮ ਵਿਚ ਸਹਿਯੋਗ ਕੀਤਾ ਜਾਂਦਾ ਹੈ, ਕਿਉਂਕਿ ਸਾਡਾ ਉਦੇਸ਼ ਹੀ ਵਧੀਆ ਸਮਾਜ ਦੀ ਸਿਰਜਣਾ ਹੈ। ਅਸੀਂ ਚਾਹੁੰਦੇ ਹਨ ਕਿ ਜਿਹੜੀ ਸ਼ਕਤੀ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ, ਉਸ ਦਾ ਇਸਤੇਮਾਲ ਲੋਕਾਂ ਲਈ ਹੀ ਕੀਤਾ ਜਾਵੇ। ਅਕਾਸ਼ ਸ਼ਰਮਾ ਬੋਕਸਰ ਨੇ ਕਿਹਾ ਕਿ ਜਲਦ ਹੀ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਨਾਲ ਵੀ ਲਗਾਤਾਰ ਸ਼ਹਿਰ ਦੇ ਲੋਕ ਜੁੜ ਰਹੇ ਹਨ, ਕਿ ਸ਼ਹਿਰ ਨਿਵਾਸੀਆ ਇਹ ਮਹਿਸੂਸ ਕਰਦੇ ਹਨ ਕਿ ਫਰੰਟ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਵਿਨੈ ਕੁਮਾਰ ਲੱਕੀ ਨੇ ਕਿਹਾ ਕਿ ਅਕਾਸ਼ ਬੋਕਸਰ ਵੱਲੋਂ ਹਰ ਸਮਾਗਮ ਵਿਚ ਵਧ ਚੜ ਕੇ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਹਮੇਸ਼ਾ ਹੀ ਹਰ ਕੰਮ ਵਿਚ ਸ਼ਹਿਯੋਗ ਕੀਤਾ ਜਾਂਦਾ ਹੈ। ਇਸ ਮੌਕੇ ਅਮਿਤ ਸ਼ਰਮਾਂ ਪ੍ਰਧਾਨ ਨਿਊ ਮਹਾਂਵੀਰ ਸੇਵਾ ਦਲ, ਸੰਜੀਵ ਸ਼ਰਮਾਂ ਡਿੰਪੀ, ਰਾਜ ਕੁਮਾਰ ਗੌਤਮ, ਤਨੂੰ ਕਪੂਰ, ਆਸ਼ੂ ਕੁਮਾਰ, ਵਿਨੈ ਕੁਮਾਰ ਜੈਕੀ, ਗਗਨ ਸਿੱਧੂ ਆਦਿ ਵਿਸ਼ੇਸ਼ ਤੋਰ ਤੇ ਹਜ਼ਾਰ ਸਨ।

Related Post

Instagram