ਸਾਬਕਾ ਐਡੀਟਰ ਇਨ ਚੀਫ ਨੇ ਕੀਤਾ ਗੋਆ ਦੀ ਅਦਾਲਤ ’ਚ ਆਤਮ ਸਮਰਪਣ
ਗੋਆ, 14 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਗੋਆ (Goa) ਦੀ ਅਦਾਲਤ ਵਿਚ ਅੱਜ ਤਹਿਲਕਾ ਮੈਗਜੀਨ ਦੇ ਸਾਬਕਾ ਐਡੀਟਰ ਵਲੋਂ ਆਤਮ-ਸਮਰਪਣ (Self-surrender) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਸਾਬਕਾ ਐਡੀਟਰ
ਮਿਲੀ ਜਾਣਕਾਰੀ ਅਨੁਸਾਰ ਅੱਜ ਜੋ ਗੋਆ ਦੀ ਅਦਾਲਤ (Goa Court) ਵਿਚ ਤਹਿਸੀਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ ਇਨ ਚੀਫ ਵਲੋਂ ਆਤਮ-ਸਮਰਪਣ ਕੀਤਾ ਗਿਆ ਹੈ ਦੀ ਪਛਾਣ ਤਰੁਣ ਤੇਜਪਾਲ (Tarun Tejpal) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਤਰੁਣ ਤੇਜਪਾਲ ਦੇ ਖਿ਼ਲਾਫ਼ ਜ਼ਬਰ ਜਨਾਹ ਦਾ ਮਾਮਲਾ 2013 ਦਾ ਹੈ । ਤੇਜਪਾਲ `ਤੇ ਗੋਆ ਵਿੱਚ ਆਪਣੀ ਮੈਗਜ਼ੀਨ ਦੇ ਇੱਕ ਪ੍ਰੋਗਰਾਮ ਦੌਰਾਨ ਹੋਟਲ ਦੀ ਲਿਫ਼ਟ ਵਿੱਚ ਇੱਕ ਜੂਨੀਅਰ ਮਹਿਲਾ ਸਹਿਕਰਮੀ ਨਾਲ ਜ਼ਬਰ ਜਨਾਹ ਦਾ ਦੋਸ਼ ਲੱਗਿਆ ਸੀ ਅਤੇ ਪੀੜਤਾ ਵੀ ਪੇਸ਼ੇ ਤੋਂ ਪੱਤਰਕਾਰ ਸੀ ।
ਕੀ ਆਖਿਆ ਤੇਜਪਾਲ ਨੇ ਜੇਲ ਜਾਂਦਿਆਂ
ਪ੍ਰਾਪਤ ਸੂਚਨਾ ਅਨੁਸਾਰ ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ (Former Editor-in-Chief) ਤਰੁਣ ਤੇਜਪਾਲ ਵਲੋਂ ਸੋਮਵਾਰ ਨੂੰ ਗੋਆ ਦੀ ਮਾਪੁਸਾ ਕੋਰਟ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਜੇਲ੍ਹ ਜਾਂਦੇ ਸਮੇਂ ਆਖਿਆ ਗਿਆ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਹੈ । ਸਾਨੂੰ ਯਕੀਨ ਹੈ ਕਿ ਇਨਸਾਫ਼ ਮਿਲੇਗਾ ।
ਕਿਹੜੀ ਜੇਲ ਭੇਜਿਆ ਗਿਆ ਹੈ ਤਰੁਣ ਨੂੰ
ਗੋਆ ਦੀ ਜਿਸ ਅਦਾਲਤ ਵਿਚ ਤਰੁਣ ਤੇਜਪਾਲ ਵਲੋਂ ਆਤਮ-ਸਮਰਪਣ ਕੀਤਾ ਗਿਆ ਵਲੋਂ ਉਨ੍ਹਾਂ ਨੂੰ ਨੌਰਥ ਗੋਆ ਦੀ ਕੋਲਵਾਲੇ ਸੈਂਟਰਲ ਜੇਲ੍ਹ (Kolwale Central Jail) ਭੇਜ ਦਿੱਤਾ ਗਿਆ ਹੈ , ਜਿੱਥੇ ਉਨ੍ਹਾਂ ਨੇ 10 ਸਾਲ ਦੀ ਸਜ਼ਾ ਕੱਟਣੀ ਹੈ । 25 ਅਗਸਤ ਨੂੰ ਸੁਪਰੀਮ ਕੋਰਟ ਨੇ ਆਤਮ ਸਮਰਪਣ ਤੋਂ ਛੋਟ ਵਾਲੀ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ । ਇਸ ਦੇ ਨਾਲ ਹੀ ਤਿੰਨ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ । ਅਦਾਲਤ ਨੇ ਕਿਹਾ ਸੀ ਕਿ 22 ਸਤੰਬਰ ਨੂੰ ਉਨ੍ਹਾਂ ਦੀ ਅਪੀਲ `ਤੇ ਸੁਣਵਾਈ ਕੀਤੀ ਜਾਵੇਗੀ ।
