ਔਰਤ ਨੂੰ ਨਿਰਵਸਤਰ ਕਰਨ ਦੇ ਦੋਸ਼ `ਚ 12 ਲੋਕਾਂ ਨੂੰ 5 ਸਾਲ ਦੀ ਜੇਲ
- by Jasbeer Singh
- February 6, 2026
ਔਰਤ ਨੂੰ ਨਿਰਵਸਤਰ ਕਰਨ ਦੇ ਦੋਸ਼ `ਚ 12 ਲੋਕਾਂ ਨੂੰ 5 ਸਾਲ ਦੀ ਜੇਲ ਬੇਲਗਾਵੀ (ਕਰਨਾਟਕ), 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ ਦੇ ਬੇਲਗਾਵੀ ਦੀ ਇਕ ਅਦਾਲਤ ਵਲੋਂ ਇਕ ਬਹੁਤ ਹੀ ਘਿਣਾਉਣੀ ਹਰਕਤ ਕਰਨ ਦੇ ਮਾਮਲੇ ਵਿਚ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ। ਕਿਸ ਮਾਮਲੇ ਵਿਚ ਕੀ ਫ਼ੈਸਲਾ ਲਿਆ ਗਿਆ ਹੈ ਅਦਾਲਤ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਰਨਾਟਕ ਦੇ ਬੇਲਗਾਵੀ ਦੀ ਇਕ ਅਦਾਲਤ ਨੇ ਜੋ ਇਕ ਬਹੁਤ ਹੀ ਘਿਣਾਉਣੀ ਹਰਕਤ ਵਾਲੇ ਮਾਮਲੇ ਵਿਚ ਅਹਿਮ ਫ਼ੈਸਲਾ ਕੀਤਾ ਹੈ ਉਹ ਹੈ 12 ਲੋਕਾਂ ਨੂੰ ਪੰਜ ਸਾਲ ਦੀ ਸਜ਼ਾ ਦੇਣਾ। ਬੇਲਗਾਵੀ ਦੀ ਇਕ ਅਦਾਲਤ ਨੇ 42 ਸਾਲਾ ਆਦਿਵਾਸੀ ਔਰਤ ਨੂੰ ਨਿਰਵਸਤਰ ਕਰਨ ਅਤੇ ਉਸ `ਤੇ ਹਮਲਾ ਕਰਨ ਦੇ ਮਾਮਲੇ `ਚ 6 ਔਰਤਾਂ ਸਮੇਤ ਸਾਰੇ 12 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ । ਕਦੋਂ ਦਾ ਹੈ ਇਹ ਘਟਨਾਕ੍ਰ੍ਰਮ ਘਟਨਾ ਦਸੰਬਰ 2023 ਵਿਚ ਇੱਥੋਂ ਦੇ ਹੋਸਾਵੰਤਮੁਤੀ ਪਿੰਡ ਦੀ ਹੈ, ਜਦੋਂ ਔਰਤ ਦਾ ਬੇਟਾ ਪਿੰਡ ਦੇ ਇਕ ਵਿਅਕਤੀ ਦੀ ਬੇਟੀ ਨਾਲ ਫ਼ਰਾਰ ਹੋ ਗਿਆ ਸੀ । ਲੜਕੀ ਦੀ ਮੰਗਣੀ ਤੈਅ ਹੋ ਚੁੱਕੀ ਸੀ । ਦੋਸ਼ ਹੈ ਕਿ ਔਰਤ ਨੂੰ ਇਕ ਖੰਭੇ ਨਾਲ ਬੰਨ੍ਹਿਆ ਗਿਆ, ਉਸ ਨਾਲ ਮਾਰਕੁੱਟ ਕੀਤੀ ਗਈ ਅਤੇ ਉਸ ਨੂੰ ਨਿਰਵਸਤਰ ਕੀਤਾ ਗਿਆ । ਪੀੜਤਾ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਜਾਇਦਾਦ ਦੀ ਤਬਾਹੀ ਤੇ ਨੁਕਸਾਨ ਦੀ ਰੋਕਥਾਮ ਕਾਨੂੰਨ-1981 ਤਹਿਤ ਮਾਮਲਾ ਦਰਜ ਕੀਤਾ ਸੀ।
