post

Admin

(Chief Editor)

National

ਕਾਰੋਬਾਰੀ ਵੀਜ਼ੇ `ਤੇ ਭਾਰਤ ਆਏ 2 ਵਿਦੇਸ਼ੀ ਨਾਗਰਿਕ ਗ੍ਰਿਫਤਾਰ

post-img

ਕਾਰੋਬਾਰੀ ਵੀਜ਼ੇ `ਤੇ ਭਾਰਤ ਆਏ 2 ਵਿਦੇਸ਼ੀ ਨਾਗਰਿਕ ਗ੍ਰਿਫਤਾਰ

ਨੋਇਡਾ 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗ੍ਰੇਟਰ ਨੋਇਡਾ ਵਿਖੇ ਕਾਰੋਬਾਰੀ ਵੀਜ਼ੇ 'ਤੇ ਭਾਰਤ ਆਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿਊਂ ਕੀਤਾ ਗਿਆ ਹੈ ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ (Greater Noida) ਦੀ ਸੂਰਜਪੁਰ ਥਾਣਾ ਪੁਲਸ ਵਲੋਂ ਜੋ ਕਾਰੋਬਾਰੀ ਵੀਜ਼ੇ 'ਤੇ ਭਾਰਤ ਆਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਾ ਮੁੱਖ ਕਾਰਨ ਉਨ੍ਹਾਂ ਤੋਂ ਕਥਿਤ ਤੌਰ `ਤੇ ਨਸ਼ੀਲੇ ਪਦਾਰਥ (Narcotic substances) ਬਰਾਮਦ ਹੋਣਾ ਹੈ ।

ਦੱਸਣਯੋਗ ਹੈ ਕਿ ਉਕਤ ਵਿਅਕਤੀਆਂ ਕੋਲੋਂ 600 ਗ੍ਰਾਮ ਮੈਥਾਮਫੈਟਾਮਿਨ ਬਰਾਮਦ ਹੋਇਆ, ਜਿਸ ਦੀ ਕੀਮਤ ਲਗਭਗ 50 ਲੱਖ ਰੁਪਏ ਹੈ । ਪੁਲਸ ਨੇ ਉਨ੍ਹਾਂ ਕੋਲੋਂ 1.19 ਲੱਖ ਰੁਪਏ, ਇਲੈਕਟ੍ਰਾਨਿਕ ਤੱਕੜੀ, 2 ਪਾਸਪੋਰਟ, ਦੋ ਮੋਬਾਈਲ ਫੋਨ ਅਤੇ ਦੋ ਬੈਗ ਵੀ ਬਰਾਮਦ ਕੀਤੇ ਗਏ ਹਨ ।

ਕੌਣ ਕੌਣ ਹਨ ਦੋਵੇਂ ਵਿਅਕਤੀ

ਡਿਪਟੀ ਕਮਿਸ਼ਨਰ ਆਫ ਪੁਲਸ (ਸੈਂਟਰਲ ਜ਼ੋਨ) ਸ਼ੈਲੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪੀਟਰ (47) ਅਤੇ ਮਾਈਕਲ (56) ਵਜੋਂ ਹੋਈ, ਜਿਨ੍ਹਾਂ ਨੂੰ ਪੈਰਾਮਾਊਂਟ ਸੁਸਾਇਟੀ ਸਥਿਤ ਇਕ ਟਾਵਰ ਦੇ ਸਟੂਡੀਓ ਅਪਾਰਟਮੈਂਟ ਤੋਂ ਮੰਗਲਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ।

ਕੀ ਦੱਸਿਆ ਪੁੱਛਗਿੱਛ ਦੌਰਾਨ ਦੋਹਾਂ ਵਿਅਕਤੀਆਂ ਨੇ

ਡੀ. ਸੀ. ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਮੁਲਜ਼ਮ ਕਿਸੇ ਇਕ ਸਥਾਨ 'ਤੇ ਸਥਾਈ ਰੂਪ 'ਚ ਨਹੀਂ ਰਹਿੰਦੇ ਸਨ ਅਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਅਲੱਗ-ਅਲੱਗ ਇਲਾਕਿਆਂ 'ਚ ਲਗਾਤਾਰ ਆਪਣਾ ਟਿਕਾਣਾ ਬਦਲਦੇ ਰਹਿੰਦੇ ਸਨ ਅਤੇ ਉੱਥੋਂ ਹੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਸਨ ।

ਉਨ੍ਹਾਂ ਕਿਹਾ ਕਿ ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਮੁੱਖ ਰੂਪ 'ਚ ਅਫਰੀਕੀ ਮੂਲ ਦੇ ਲੋਕਾਂ ਅਤੇ ਦਿੱਲੀ-ਐੱਨ. ਸੀ. ਆਰ. ਦੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਪਹੁੰਚਾਉਂਦੇ ਸਨ । ਇਸ ਲਈ ਸੋਸ਼ਲ ਮੀਡੀਆ ਜ਼ਰੀਏ ਆਨਲਾਈਨ ਸੰਪਰਕ ਕੀਤਾ ਜਾਂਦਾ ਸੀ ।

Related Post

Instagram