ਪੰਜ ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ
- by Jasbeer Singh
- February 17, 2026
ਪੰਜ ਦੇਸ਼ਾਂ ਦੇ 14 ਸਾਬਕਾ ਕ੍ਰਿਕਟ ਕਪਤਾਨਾਂ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਪਾਕਿਸਤਾਨ ਦੀ ਸਰਕਾਰ ਨੂੰ ਵੱਖ-ਵੱਖ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨਾਂ ਨੇ ਇਕ ਪੱਤਰ ਲਿਖਿਆ ਹੈ। ਕੀ ਲਿਖਿਆ ਗਿਆ ਹੈ ਪੱਤਰ ਵਿਚ ਮਿਲੀ ਜਾਣਕਾਰੀ ਮੁਤਾਬਕ ਪੰਜ ਦੇਸ਼ਾਂ ਜਿਨ੍ਹਾਂ 14 ਸਾਬਕਾ ਕ੍ਰਿਕਟ ਕਪਤਾਨਾਂ ਨੇ ਪਾਕਿਸਤਾਨੀ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਖਰਾਬ ਸਿਹਤ ਨੂੰ ਲੈ ਕੇ ਉਨ੍ਹਾਂ ਦਾ ਸਹੀ ਇਲਾਜ ਕਰਵਾਇਆ ਜਾਵੇ। ਉਕਤ ਪੱਤਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੂੰ ਲਿਖਿਆ ਗਿਆ ਹੈ। ਕੌਣ ਹਨ ਪੰਜ ਦੇਸ਼ਾਂ ਦੇ ਸਾਬਕਾ ਕ੍ਰਿਕਟ ਕਪਤਾਨ ਪਾਕਿਸਤਾਨ ਦੀ ਜੇਲ ਵਿਚ ਬੰਦ 73 ਸਾਲਾ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਲਾਜ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਜਿਨ੍ਹਾਂ ਪੰਜ ਦੇਸ਼ਾਂ ਦੇ ਵੱਖ-ਵੱਖ ਕੋਚਾਂ ਨੇ ਪਾਕਿਸਤਾਨੀ ਸਰਕਾਰ ਨੂੰ ਪੱਤਰ ਘੱਲਿਆ ਹੈ ਵਿਚ ਸੁਨੀਲ ਗਾਵਸਕਰ, ਕਪਿਲ ਦੇਵ, ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਮਾਈਕਲ ਐਥਰਟਨ, ਨਾਸਿਰ ਹੁਸੈਨ, ਇਆਨ ਚੈਪਲ, ਐਲਨ ਬਾਰਡਰ, ਮਾਈਕਲ ਬ੍ਰੇਅਰਲੀ, ਡੇਵਿਡ ਗਾਵਰ, ਕਿਮ ਹਿਊਜ, ਕਲਾਈਵ ਲੋਇਡ, ਸਟੀਵ ਵਾ ਅਤੇ ਜੌਨ ਰਾਈਟ ਨੇ ਦਸਤਖਤ ਕੀਤੇ ਹਨ । ੋਪਾਕਿਸਤਾਨ ਸਰਕਾਰ ਨੂੰ ਲਿਖੇ ਪੱਤਰ ਵਿਚ ਸਾਬਕਾ ਪਾਕਿਸਤਾਨੀ ਕਪਤਾਨ ਨੇ ਨਹੀਂ ਕੀਤੇ ਦਸਤਖ਼ਤ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਸਾਬਕਾ ਪਾਕਿਸਤਾਨੀ ਕਪਤਾਨ ਨੇ ਇਸ ਪੱਤਰ `ਤੇ ਦਸਤਖਤ ਨਹੀਂ ਕੀਤੇ ਹਨ । ਹਾਲਾਂਕਿ ਪਿਛਲੇ ਹਫ਼ਤੇ ਵਸੀਮ ਅਕਰਮ, ਵਕਾਰ ਯੂਨਿਸ ਅਤੇ ਸ਼ਾਹਿਦ ਅਫਰੀਦੀ ਸਮੇਤ ਕਈ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ `ਤੇ ਇਮਰਾਨ ਲਈ ਸਹੀ ਇਲਾਜ ਦੀ ਮੰਗ ਕੀਤੀ ਸੀ।
