post

Admin

(Chief Editor)

Latest update

ਚਰਚ ਵਿਚ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ ਹੋਣ ਕਾਰਨ ਹੋਈ 10 ਦੀ ਮੌਤ

post-img

ਚਰਚ ਵਿਚ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ ਹੋਣ ਕਾਰਨ ਹੋਈ 10 ਦੀ ਮੌਤ

ਮੈਕਸੀਕੋ, 7 ਸਤੰਬਰ 2026 : ਅਮਰੀਕਾ (America) ਦੇ ਸ਼ਹਿਰ ਮੈਕਸੀਕੋ ਵਿਖੇ ਚਰਚ ਵਿਚ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ ਹੋਣ ਕਾਰਨ ਦਸ ਲੋਕਾਂ ਦੀ ਮੌਤ (Death) ਹੋ ਗਈ ਹੈ ।

ਘਟਨਾ ਦੇ ਕਾਰਨਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ

ਮਿਲੀ ਜਾਣਕਾਰੀ ਅਨੁਸਾਰ ਮੈਕਸੀਕੋ ਸੂਬੇ (Mexican states) ਜਿਸ ਟੇਮਾਸਕਾਲਸਿੰਗੋ ਕਸਬੇ ਦੇ ਵਿਚ ਬਣੇ ਚਰਚ ਵਿਚ ਜੋ ਇਕ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਮਾਨ ਵਿਚ ਧਮਾਕਾ (Explosion) ਹੋਣ ਦੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ 64 ਵਿਅਕਤੀ ਜਖਮੀ (Injured) ਹੋ ਗਏ ਹਨ ਵਾਲੇ ਧਮਾਕੇ ਦੇ ਕਾਰਨਾਂ ਦੀ ਜਾਂਚ ਮੈਕਸੀਕੋ ਦੇ ਅਟਾਰਨੀ ਜਨਰਲ ਦੇ ਦਫ਼ਤਰ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ ।

ਲੋਕ ਇਕੱਠੇ ਹੋਏ ਸਨ ਆਤਿਸ਼ਬਾਜੀ ਦਾ ਪ੍ਰਦਰਸ਼ਨ ਦੇਖਣ ਲਈ

ਪ੍ਰਾਪਤ ਸੂਚਨਾ ਮੁਤਾਬਕ ਨੁਏਸਤਰਾ ਸੇਨੋਰਾ ਡੇ ਲਾ ਲੂਜ਼` ਚਰਚ ਨੇੇੜੇ ਆਤਿਸ਼ਬਾਜੀ ਦੇ ਸਮਾਨ ਵਿਚ ਹੋਏ ਧਮਾਕੇ ਕਾਰਨ ਜੋ ਲੋਕ ਮੌਤ ਦੇ ਘਾਟ ਉਤਰੇ ਹਨ ਤੇ ਸੈਂਕੜਿਆਂ ਦੀ ਗਿਣਤੀ ਵਿਚ ਜਖਮੀ ਹੋਏ ਹਨ ਸਾਰੇ ਹੀ ਚਰਚ ਵਿਚ ਹੋਣ ਵਾਲੇ ਧਾਰਮਿਕ ਸਮਾਗਮ ਦੌਰਾਨ ਕੀਤੀ ਜਾਣ ਵਾਲੀ ਆਤਿਸ਼ਬਾਜੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਇਕੱਠੇ ਹੋਏ ਸਨ । ਸਥਾਨਕ ਬਿਸ਼ਪ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਦੋ ਪਾਦਰੀ ਵੀ ਸ਼ਾਮਲ ਹਨ । ਟੇਮਾਸਕਾਲਸਿੰਗੋ ਦੀ ਆਬਾਦੀ ਲਗਭਗ 66 ਹਜ਼ਾਰ ਹੈ ਅਤੇ ਇਹ ਮੈਕਸੀਕੋ ਸਿਟੀ ਤੋਂ ਲਗਭਗ 160 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ ।

Related Post

Instagram