ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ
- by Jasbeer Singh
- November 22, 2025
ਪਾਕਿਸਤਾਨ ਪੰਜਾਬ ਦੀ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ 15 ਦੀ ਮੌਤ ਲਾਹੌਰ, 22 ਨਵੰਬਰ 2025 : ਪਾਕਿਸਤਾਨ ਦੇ ਪੰਜਾਬ ਸੂਬੇ `ਚ ਸ਼ੁੱਕਰਵਾਰ ਨੂੰ ਇਕ ਫੈਕਟਰੀ ਦੇ ਬੁਆਇਲਰ `ਚ ਧਮਾਕਾ ਹੋਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਹ ਘਟਨਾ ਲਾਹੌਰ ਤੋਂ ਲੱਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲੇ `ਚ ਸਵੇਰੇ ਵਾਪਰੀ। ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਰਾਜਾ ਜਹਾਂਗੀਰ ਅਨਵਰ ਨੇ ਦੱਸਿਆ ਕਿ ਮਲਿਕਪੁਰ ਇਲਾਕੇ `ਚ ਇਕ ਰਸਾਇਣ ਫੈਕਟਰੀ ਦੇ ਬੁਆਇਲਰ `ਚ ਜ਼ਬਰਦਸਤ ਧਮਾਕੇ ਕਾਰਨ ਇਕ ਇਮਾਰਤ ਸਮੇਤ ਆਲੇ-ਦੁਆਲੇ ਦੇ ਢਾਂਚੇ ਢਹਿ ਗਏ।ਅਨਵਰ ਨੇ ਕਿਹਾ ਕਿ ਹੁਣ ਤੱਕ ਬਚਾਅ ਟੀਮ ਨੇ ਮਲਬੇ ਵਿਚੋਂ 15 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ 7 ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਕਮਿਸ਼ਨਰ ਨੇ ਕਿਹਾ ਕਿ ਖਦਸ਼ਾ ਹੈ ਕਿ ਮਲਬੇ ਵਿਚ ਹੋਰ ਲੋਕ ਦੱਬੇ ਹੋ ਸਕਦੇ ਹਨ। ਬਚਾਅ ਟੀਮ ਮਲਬਾ ਹਟਾਉਣ ਵਿਚ ਲੱਗੀ ਹੋਈ ਹੈ। ਜਿ਼ਲੇ ਦੀ ਪੂਰੀ ਮਸ਼ੀਨਰੀ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ। ਪੰਜਾਬ ਦੀ ਮੁੱਖ ਮੰਤਰੀ ਮਰਿਆਤ ਨਵਾਜ ਨੇ ਰਸਾਇਣ ਫੈਕਟਰੀ ਦੇ ਬੁਆਇਲਰ ਵਿਚ ਧਮਾਕੇ ਵਿਚ ਜਾਨ ਮਾਲ ਦੇ ਨੁਕਸਾਨ ਤੇ ਡੂੰਘੀ ਚਿੰਤਾ ਪ੍ਰਗਟ ਕੀਤ ਅਤੇ ਫੈਸਲਾਬਾਦ ਦੇ ਕਮਿਸ਼ਨਰ ਕੋਲੋਂ ਘਟਨਾ ਬਾਰੇ ਜਾਣਕਾਰੀ ਮੰਗੀ।
