post

Jasbeer Singh

(Chief Editor)

National

ਕਾਰੋਬਾਰੀ ਤੋਂ ਲੁੱਟ ਦੇ ਮਾਮਲੇ `ਚ ਦਿੱਲੀ ਪੁਲਸ ਦੇ 2 ਮੁਲਾਜ਼ਮ ਗ੍ਰਿਫ਼ਤਾਰ

post-img

ਕਾਰੋਬਾਰੀ ਤੋਂ ਲੁੱਟ ਦੇ ਮਾਮਲੇ `ਚ ਦਿੱਲੀ ਪੁਲਸ ਦੇ 2 ਮੁਲਾਜ਼ਮ ਗ੍ਰਿਫ਼ਤਾਰ ਨਵੀਂ ਦਿੱਲੀ, 2 ਅਪ੍ਰੈਲ 2026 : ਰਾਸ਼ਟਰੀ ਰਾਜਧਾਨੀ `ਚ ਉੱਤਰ ਪ੍ਰਦੇਸ਼ ਦੇ ਕਾਰੋਬਾਰੀ ਤੋਂ 8.4 ਲੱਖ ਰੁਪਏ ਦੀ ਲੁੱਟ ਦੇ ਦੋਸ਼ ਹੇਠ ਦਿੱਲੀ ਪੁਲਸ ਦੇ 2 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਕੀ ਦੱਸਿਆ ਅਧਿਕਾਰੀਆਂ ਨੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੇਸ਼ ਬੰਧੂ ਗੁਪਤਾ (ਡੀ. ਬੀ. ਜੀ.) ਰੋਡ ਥਾਣੇ `ਚ ਤਾਇਨਾਤ ਮੁਲਜ਼ਮ ਸਬ-ਇੰਸਪੈਕਟਰ ਮਹਾਵੀਰ ਅਤੇ ਕਾਂਸਟੇਬਲ ਵਿੱਕੀ ਨੂੰ 30 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ `ਚ ਇਕ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ `ਚ ਭੇਜ ਦਿੱਤਾ । ਇਹ ਕਾਰਵਾਈ ਉੱਤਰ ਪ੍ਰਦੇਸ਼ ਦੇ ਜਾਲੌਨ ਨਿਵਾਸੀ ਦੀਪਕ ਸੋਨੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਤੋਂ ਬਾਅਦ ਕੀਤੀ ਗਈ, ਜੋ 24 ਮਾਰਚ ਨੂੰ ਦਿੱਲੀ ਆਏ ਸਨ ।

Related Post

Instagram