ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ
- by Jasbeer Singh
- December 8, 2025
ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਵਾਲੇ 2 ਜਾਲਸਾਜ਼ ਗ੍ਰਿਫ਼ਤਾਰ ਪਟਨਾ, 8 ਦਸੰਬਰ 2025 : ਬਿਹਾਰ ਦੀ ਰਾਜਧਾਨੀ ਪਟਨਾ `ਚ ਖੁਦ ਨੂੰ ਸੀ. ਬੀ. ਆਈ. ਅਧਿਕਾਰੀ ਦੱਸ ਕੇ ਠੱਗੀ ਮਾਰਨ ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਗ੍ਰਿਫਤਾਰੀਆਂ ਪਟਨਾ ਹਵਾਈ ਅੱਡੇ ਦੇ ਨੇੜਿਓਂ ਕੀਤੀਆਂ ਗਈਆਂ। ਪਟਨਾ ਪੁਲਸ ਨੇ ਕੀਤਾ ਹਵਾਈ ਅੱਡੇ ਦੇ ਕੋਲੋਂ ਦੋ ਜਣਿਆਂ ਨੂੰ ਗ੍ਰਿਫ਼ਤਾਰ : ਪਲਸ ਅਧਿਕਾਰੀ ਸਕੱਤਰੇਤ-1 ਦੀ ਉਪ-ਮੰਡਲ ਪੁਲਸ ਅਧਿਕਾਰੀ ਅਨੁ ਕੁਮਾਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਪਟਨਾ ਪੁਲਸ ਨੇ ਹਵਾਈ ਅੱਡੇ ਦੇ ਕੋਲੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਫਰਜ਼ੀ ਪਛਾਣ ਪੱਤਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੋਟਰਸਾਈਕਲ `ਤੇ ਉਨ੍ਹਾਂ ਨੇ ਸੀ. ਬੀ. ਆਈ. ਦਾ ਲੋਗੋ ਲਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਪਟਨਾ ਜਿ਼ਲੇ ਦੇ ਬਿਹਟਾ ਨਿਵਾਸੀ ਹਿਮਾਂਸ਼ੂ ਕੁਮਾਰ ਅਤੇ ਸ਼ਾਹਪੁਰ ਨਿਵਾਸੀ ਸਤਿਆਨੰਦ ਕੁਮਾਰ ਵਜੋਂ ਹੋਈ ਹੈ। ਪੁਲਸ ਇਸ ਮਾਮਲੇ ਦੀ ਵਿਸਥਾਰਥ ਜਾਂਚ ਕੀਤੀ ਜਾ ਰਹੀ ਹੈ।
