ਅਲਕਾਇਦਾ ਦੀ ਅੱਤਵਾਦੀ ਸਾਜਿ਼ਸ਼ ਵਿਚ ਸ਼ਾਮਲ 2 ਲੋਕਾਂ ਨੂੰ 20 ਮਹੀਨਿਆਂ ਦੀ ਜੇਲ
- by Admin
- November 30, 2025
ਅਲਕਾਇਦਾ ਦੀ ਅੱਤਵਾਦੀ ਸਾਜਿ਼ਸ਼ ਵਿਚ ਸ਼ਾਮਲ 2 ਲੋਕਾਂ ਨੂੰ 20 ਮਹੀਨਿਆਂ ਦੀ ਜੇਲ ਨਵੀਂ ਦਿੱਲੀ, 30 ਨਵੰਬਰ 2025 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ ਪਾਬੰਦੀਸ਼ੁਦਾ ਅਲਕਾਇਦਾ ਵੱਲੋਂ ਰਚੀ ਗਈ ਅੱਤਵਾਦੀ ਸਾਜਿ਼ਸ਼ ਵਿਚ 2 ਹੋਰ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ 20 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ । ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਲਖਨਊ ਨਿਵਾਸੀ ਮੁਹੰਮਦ ਮੁਸਤਕੀਮ ਅਤੇ ਸ਼ਕੀਲ `ਤੇ 5,000-5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ । ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਅਦਾਲਤ ਨੇ ਅਲਕਾਇਦਾ ਦੇ 2 ਮੈਂਬਰਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਇਸੇ ਮਾਮਲੇ ਵਿਚ ਲਖਨਊ ਦੇ ਮੁਹੰਮਦ ਮੋਈਦ ਨੂੰ ਦੋਸ਼ੀ ਠਹਿਰਾਇਆ ਸੀ । ਉਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ ਨੇ 11 ਜੁਲਾਈ 2021 ਨੂੰ ਕੀਤੀ ਸੀ ਗ੍ਰਿਫ਼ਤਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ ਨੇ 11 ਜੁਲਾਈ, 2021 ਨੂੰ ਇਸ ਜਾਣਕਾਰੀ ਦੇ ਆਧਾਰ `ਤੇ ਗ੍ਰਿਫ਼ਤਾਰੀ ਕੀਤੀ ਸੀ ਕਿ ਅਲਕਾਇਦਾ ਦਾ ਕਾਰਕੁੰਨ ਉਮਰ ਹਲਮੰਡੀ ਲਖਨਊ ਵਿਚ ਏ. ਕਿਊ. ਆਈ. ਐੱਸ. (ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ) ਲਈ ਮੈਂਬਰਾਂ ਨੂੰ ਕੱਟੜ ਬਣਾਉਣ ਅਤੇ ਭਰਤੀ ਕਰਨ ਵਿਚ ਸ਼ਾਮਲ ਸੀ।
