ਇਟਲੀ `ਚ ਸੜਕ ਹਾਦਸੇ ਵਿਚ 2 ਪੰਜਾਬੀਆਂ ਦੀ ਹੋਈ ਮੌਤ ਇਟਲੀ, 26 ਮਈ 2026 : ਇਟਲੀ (Italy) ਵਿਖੇ ਪੰਜਾਬੀ ਮਲ ਦੇ ਦੋ ਵਿਅਕਤੀਆਂ ਦੀ ਇਕ ਵਾਪਰੇ ਭਿਆਨਕ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਵੇਰੋਨਾ ਤੇ ਮਾਨਤੋਵਾ ਨੇੜੇ ਹੋਏ ਇਕ ਸੜਕ ਹਾਦਸੇ ਦੌਰਾਨ 24 ਤੇ 26 ਸਾਲ ਦੇ 2 ਪੰਜਾਬੀ ਨੌਜਵਾਨਾਂ (Punjabi youth) ਦੀ ਉਸ ਵੇਲੇ ਮੌਤ ਹੋ ਗਈ ਜਦੋਂ ਇਨ੍ਹਾਂ ਦੋਵਾਂ ਨੂੰ ਇਕ ਮਿੰਨੀ ਵੈਨ ਨੇ ਪਿੱਛਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ ।ਕੌਣ ਹਨ ਦੋਵੇਂ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 5:30 ਵਜੇ ਕਾਸਲ ਦੈਰੀਓ ਰੋਂਕਾ ਫਰਾਰੀ ਰੋਡ `ਤੇ ਉਦੋਂ ਵਾਪਰੀ ਜਦੋਂ ਇਹ ਦੋਵੇਂ ਨੌਜਵਾਨ ਸਾਈਕਲਾਂ `ਤੇ ਕੰਮ `ਤੇ ਜਾ ਰਹੇ ਸਨ । ਵੈਨ ਨੂੰ 68 ਸਾਲਾ ਇਕ ਇਟਾਲੀਅਨ ਵਿਅਕਤੀ ਚਲਾ ਰਿਹਾ ਸੀ ਜੋ ਕਿ ਉਸ ਕੋਲੋਂ ਬੇਕਾਬੂ ਹੋ ਗਈ । ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ (Driver arrested) ਕਰ ਲਿਆ । ਇਸ ਘਟਨਾ ਨਾਲ ਇਟਲੀ ਵਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ । ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਜਿ਼ਲਾ ਪਟਿਆਲਾ ਅਤੇ ਹਰਮਨਜੋਤ ਸਿੰਘ ਜਿਲਾ ਹੁਸਿ਼ਆਰਪੁਰ ਨਾਲ ਸਬੰਧਤ ਸਨ ।
