

ਫਿਲੀਪੀਨਜ਼ ਵਿੱਚ ਭੂਚਾਲ ਕਾਰਨ 20 ਜਣਿਆਂ ਦੀ ਹੋਈ ਮੌਤ ਫਿਲੀਪੀਨਜ਼,1 ਅਕਤੂਬਰ 2025 : ਵਿਦੇਸ਼ੀ ਧਰਤਤੀ ਫਿਲੀਪੀਨਜ਼ ਵਿਖੇ ਭੂਚਾਲ ਆਉਣ ਕਾਰਨ 20 ਵਿਅਕਤੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਭੂਚਾਲ ਜੋ ਮੰਗਲਵਾਰ-ਬੁੱਧਵਾਰ ਰਾਤ ਨੂੰ ਆਇਆ ਸੀ ਇੰਨਾਂ ਸ਼ਕਤੀਸ਼ਾਲੀ ਸੀ ਕਿ ਕਈ ਵਿਅਕਤੀਆਂ ਦੀ ਜਿਥੇ ਮੌਤ ਹੋਈ ਹੈ ਉਥੇ ਵੱਡੀ ਗਿਣਤੀ ਵਿਚ ਲੋਕ ਫੱਟੜ ਵੀ ਹੋਏ ਹਨ । ਫਿਲੀਪੀਨਜ਼ ਦੇ ਕਿਹੜੇ ਖੇਤਰ ਵਿਚ ਆਇਆ ਸੀ ਭੂਚਾਲ ਫਿਲੀਪੀਨਜ਼ ਦੇ ਰਿੰਗ ਆਫ ਫਾਇਰ ਖੇਤਰ ਵਿਚ ਆਏ ਭੂਚਾਲ ਨੇ ਇਕ ਵਾਰ ਤਾਂ ਚੁਫੇਰੇਓਂ ਅਫਰਾ-ਤਫਰੀ ਮਚਾ ਕੇ ਰੱਖ ਦਿੱਤੀ ਹੈ ਅਤੇ ਇਸਦੀ ਤੀਬਰਤਾ ਰਿਕਟਰ ਪੈਮਾਨੇ `ਤੇ 6.9 ਮਾਪੀ ਗਈ ਸੀ । ਭੂਚਾਲ ਦਾ ਕੇਂਦਰ ਬਿੰਦੂ ਕਿਥੋਂ ਦਾ ਸੀ ਫਿਲੀਪੀਨਜ਼ ਦੇਸ਼ ਦੇ ਵਿਚ ਆਏ ਭੂਚਾਲ ਸਬੰਧੀ ਜਾਣਕਾਰੀ ਦਿੰਦਿਆਂ ਭੂਚਾਲ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸੇਬੂ ਦੇ ਬੋਗੋ ਸ਼ਹਿਰ ਦੇ ਨੇੜੇ ਵਿਸਾਯਾਨ ਸਾਗਰ ਵਿੱਚ ਲਗਭਗ 5 ਤੋਂ 10 ਕਿਲੋਮੀਟਰ ਦੀ ਡੂੰਘਾਈ `ਤੇ ਸਥਿਤ ਸੀ। ਭੂਚਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਫਿਲੀਪੀਨਜ਼ ਦੇ ਸ਼ਹਿਰ ਸੇਬੂ, ਬੋਹੋਲ, ਸਮਰ, ਬਿਲੀਰਾਨ ਅਤੇ ਨੇਗਰੋਸ ਸਨ।