ਮਹਾਰਾਸ਼ਟਰ ਦੇ ਯਵਤਮਾਲ `ਚ ਜਨਵਰੀ `ਚ 21 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ
- by Jasbeer Singh
- February 5, 2026
ਮਹਾਰਾਸ਼ਟਰ ਦੇ ਯਵਤਮਾਲ `ਚ ਜਨਵਰੀ `ਚ 21 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ ਨਾਗਪੁਰ, 5 ਫਰਵਰੀ 2026 : ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜਿ਼ਲੇ `ਚ ਜਨਵਰੀ `ਚ 21 ਕਿਸਾਨਾਂ ਦੇ ਖ਼ੁਦਕੁਸ਼ੀ ਕਰਨ ਦਾ ਇਕ ਵਰਕਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਸਰਕਾਰ `ਤੇ ਖੇਤੀ ਸੰਕਟ ਨਾਲ ਨਜਿੱਠਣ `ਚ ਅਸਫਲ ਰਹਿਣ ਦਾ ਦੋਸ਼ ਲਾਇਆ । ਵੀ. ਐਨ. ਐਸ. ਐਸ. ਐਮ. ਦੇ ਸਾਬਕਾ ਪ੍ਰਧਾਨ ਨੇ ਕਿਹੜੀ ਸੂਚੀ ਸਾਂਝੀ ਕੀਤੀ ਸੂਬਾ ਸਰਕਾਰ ਦੇ ਵਸੰਤਰਾਓ `ਨਾਇਕ ਸ਼ੇਤੀ ਸਵਾਵਲੰਬਨ ਮਿਸ਼ਨ (ਵੀ. ਐੱਨ. ਐੱਸ. ਐੱਸ. ਐੱਮ.) ਦੇ ਸਾਬਕਾ ਪ੍ਰਧਾਨ ਕਿਸ਼ੋਰ ਤਿਵਾੜੀ ਨੇ ਪਿਛਲੇ ਮਹੀਨੇ ਜਿ਼ਲੇ `ਚ ਕਥਿਤ ਤੌਰ `ਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਇਕ ਅਧਿਕਾਰਤ ਸੂਚੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਪਾਹ ਅਤੇ ਸੋਇਆਬੀਨ ਵਰਗੀਆਂ ਪ੍ਰਮੁੱਖ ਫ਼ਸਲਾਂ ਵਾਲੇ ਪੱਛਮੀ ਵਿਦਰਭ `ਚ 1998 ਤੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਅਤੇ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਸਰਕਾਰਾਂ `ਦੇ ਸਾਰੇ ਰਾਰਤ ਪੈਕੇਜ-ਸਿੰਚਾਈ, ਮਿੱਟੀ ਦੀ ਉਪਜਾਊ . ਸ਼ਕਤੀ, ਘੱਟੋ-ਘੱਟ ਸਮਰਥਨ ਮੁੱਲ, ਸਥਾਨਕ ਭੰਡਾਰਨ ਅਤੇ ਪ੍ਰੋਸੈਸਿੰਗ ਸਹੂਲਤਾਂ ਅਤੇ ਸਰਕਾਰੀ ਖਰੀਦ ਵਰਗੇ ਮੂਲ ਮੁੱਦਿਆਂ ਦੇ ਹੱਲ ਕਰਨ `ਚ ਅਸਫਲ ਰਹੇ ਹਨ ।
