post

Jasbeer Singh

(Chief Editor)

Latest update

ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ

post-img

ਪਾਕਿਸਤਾਨ ਵਿਚ 2025 ਵਿਚ ਅੱਤਵਾਦੀ ਘਟਨਾਵਾਂ `ਚ 25 ਫੀਸਦੀ ਵਾਧਾ ਕਰਾਚੀ, 6 ਦਸੰਬਰ 2025 : ਅੱਤਵਾਦ ਨਾਲ ਜੂਝ ਰਹੇ ਪਾਕਿਸਤਾਨ ਵਿਚ 2025 ਵਿਚ ਹਿੰਸਾ ਸਬੰਧੀ ਘਟਨਾਵਾਂ `ਚ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਖੈਬਰ ਪਖਤੂਨਖਵਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਰਿਹਾ। ਇੱਥੇ ਇਕ ਥਿੰਕ ਟੈਂਕ ਦੀ ਰਿਪੋਰਟ `ਚ ਇਹ ਜਾਣਕਾਰੀ ਦਿੱਤੀ ਗਈ ਹੈ । ਸੀ. ਆਰ. ਐਸ. ਐਸ. ਅਨੁਸਾਰ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ ਵਿਚ ਹੋਈਆਂ 3187 ਮੌਤਾਂ ਇਸਲਾਮਾਬਾਦ ਸਥਿਤ `ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (ਸੀ. ਆਰ. ਐੱਸ. ਐੱਸ.) ਅਨੁਸਾਰ ਇਸ ਸਾਲ ਜਨਵਰੀ ਤੋਂ ਨਵੰਬਰ ਤੱਕ ਹਿੰਸਕ ਘਟਨਾਵਾਂ `ਚ 3187 ਮੌਤਾਂ ਹੋਈ, ਜਿਨ੍ਹਾਂ ਵਿਚ 96 ਫ਼ੀਸਦੀ ਤੋਂ ਵੱਧ ਮੌਤਾਂ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ `ਚ ਹੋਈਆਂ ਅਤੇ 92 ਫ਼ੀਸਦੀ ਅਜਿਹੀ ਘਟਨਾਵਾਂ ਵੀ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਹਨ। ਗੈਰ-ਲਾਭਕਾਰੀ, ਸੁਤੰਤਰ ਥਿੰਕ ਟੈਂਕ ਸੀ. ਆਰ. ਐੱਸ. ਐੱਸ. ਵੱਲੋਂ ਪ੍ਰਕਾਸਿ਼ਤ ਰਿਪੋਰਟ ਵਿਚ ਕਿਹਾ ਗਿਆ ਹੈ, `ਇਸ ਸਾਲ ਨਵੰਬਰ ਤੱਕ ਹਿੰਸਾ ਵਿਚ ਕੁਲ ਮਿਲਾ ਕੇ 25 ਫ਼ੀਸਦੀ ਦਾ ਵਾਧਾ ਦੇਖਿਆ ਗਿਆ, ਜਿਸਦੇ ਨਤੀਜੇ ਵਜੋਂ 3187 ਮੌਤਾਂ ਹੋਈ । 2024 `ਚ 2546 ਲੋਕਾਂ ਦੀ ਜਾਨ ਗਈ ਸੀ ਭਾਵ ਮੌਤਾਂ `ਚ ਲੱਗਭਗ 20 ਫ਼ੀਸਦੀ ਦਾ ਵਾਧਾ ਹੋਇਆ।

Related Post

Instagram