post

Admin

(Chief Editor)

National

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ

post-img

ਦਿੱਲੀ ਹਵਾਈ ਅੱਡੇ ਤੇ ਮਹਿਲਾ ਕੋਲੋਂ ਪਕੜੇ 26 ਆਈਫੋਨ ਪ੍ਰੋ ਮੈਕਸ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਵਾਈ ਅੱਡੇ `ਤੇ ਇੱਕ ਮਹਿਲਾ ਯਾਤਰੀ ਤੋਂ ਹਾਲ ਹੀ `ਚ ਲਾਂਚ ਕੀਤੇ ਕਈ ਆਈਫੋਨ ਸੈੱਟ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਕਸਟਮ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਇੱਕ ਮਹਿਲਾ ਯਾਤਰੀ ਤੋਂ 26 ਆਈਫੋਨ 16 ਪ੍ਰੋ ਮੈਕਸ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਉੱਚ ਤਕਨੀਕੀ ਫੋਨ ਨੂੰ ਟਿਸ਼ੂ ਪੇਪਰ ਵਿੱਚ ਲਪੇਟਿਆ ਸੀ ਅਤੇ ਇਸਨੂੰ ਆਪਣੇ ਵੈਨਿਟੀ ਬੈਗ ਵਿੱਚ ਲੁਕੋਇਆ ਸੀ। ਪ੍ਰੋ ਮੈਕਸ ਆਈਫੋਨ 16 ਸੀਰੀਜ਼ ਦਾ ਟਾਪ ਮਾਡਲ ਹੈ।ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ `ਤੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ `ਤੇ ਆਪਣੇ ਵੈਨਿਟੀ ਬੈਗ (ਟਿਸ਼ੂ ਪੇਪਰ `ਚ ਲਪੇਟਿਆ ਹੋਇਆ) 26 ਆਈਫੋਨ 16 ਪ੍ਰੋ ਮੈਕਸ ਨਾਲ ਹਾਂਗਕਾਂਗ ਤੋਂ ਦਿੱਲੀ ਆ ਰਹੀ ਮਹਿਲਾ ਯਾਤਰੀ ਨੂੰ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਸ਼ `ਚ ਆਈਫੋਨ ਦੇ ਮਹਿੰਗੇ ਸੈੱਟਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਦੀ ਕੀਮਤ 37 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ।

Related Post

Instagram