ਦਿੱਲੀ ਪੁਲਸ ਅਕੈਡਮੀ ਵਿਚ ਟੈਸਟ ਦੇਣ ਆਏ ਨੌਜਵਾਨ ਦੀ ਹੋਈ ਮੌਤ
ਨਵੀਂ ਦਿੱਲੀ, 21 ਸਤੰਬਰ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਪੁਲਸ ਅਕੈਡਮੀ (Delhi Police Academy) ਵਿਖੇ ਚੱਲ ਰਹੇ ਪੀ. ਈ. ਐਂਡ ਐਮ. ਟੀ. ਟੈਸਟ ਦੌਰਾਨ ਇਕ ਨੌਜਵਾਨ ਦੀ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਵਜੀਦਰਾਬਾਦ ਵਿਖੇ ਸਥਿਤ ਦਿੱਲੀ ਪੁਲਸ ਅਕੈਡਮੀ ਵਿਚ ਚੱਲ ਰਹੇ ਪੀ. ਈ. ਐਂਡ ਐਮ. ਟੀ. ਦੌਰਾਨ ਜਿਸ 23 ਸਾਲਾ ਉਮੀਦਵਾਰ ਦੇ ਅਚਾਨਕ ਹੀ ਟੈ੍ਕ 'ਤੇ ਦੌੜਨ ਵੇਲੇ ਡਿੱਗਣ ਤੋਂ ਬਾਅਦ ਮੌਤ ਦੇ ਘਾਟ ਉਤਰਨ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਨੌਜਵਾਨ ਦੀ ਪਛਾਣ ਸੌਰਭ ਕੁਮਾਰ (Saurabh Kumar) ਦੇ ਤੌਰ 'ਤੇ ਹੋਈ ਹੈ ।
ਨੌਜਵਾਨ ਨੂੰ ਤੁਰੰਤ ਕਰਵਾਇਆ ਹਸਪਤਾਲ ਦਾਖਲ
ਉਕਤ ਨੌਜਵਾਨ ਜੋ ਕਿ ਅਨੂਪ ਸ਼ਹਿਰ ਦੇ ਨੇਤਾਨਗਰ ਵਿਖੇ ਬਣੇ ਪਿੰਡ ਸਲਾਮਤਪੁਰ ਦਾ ਵਸਨੀਕ ਹੈ ਨੂੰ ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਸਟਾਫ ਵਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਪੀ. ਸੀ. ਆਰ. ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ,ਜਿਥੇ ਡਾਕਟਰਾਂ ਵਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਡਾਕਟਰਾਂ ਵਲੋ ਮ੍ਰਿਤਕ ਐਲਾਣਨ ਤੋ ਬਾਅਦ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਜੀ. ਟੀ. ਬੀ. ਹਸਪਤਾਲ ਭੇੇਜਿਆ ਗਿਆ ।
ਪੁਲਸ ਨੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਸ਼ੁਰੂ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਥਾਣਾ ਸੋਨੀਆ ਵਿਹਾਰ ਨੂੰ ਸੋਮਵਾਰ ਸਵੇਰ ਵੇਲੇ ਜਦੋੋਂ ਜੰਗ ਪ੍ਰਵੇਸ਼ ਹਸਪਤਾਲ ਤੋਂ ਸੂਚਨਾ ਮਿਲੀ ਕਿ ਇਕ ਵਿਅਕਤੀ ਨੂੰ ਪੀ. ਸੀ. ਆਰ. ਵਾਹਨ ਰਾਹੀਂ ਐਮਰਜੈਂਸੀ ਵਿਚ ਲਿਆਂਦਾ ਗਿਆ ਹੈ ਤੁਰੰਤ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਅਤੇ ਨੌਜਵਾਨ ਸਬੰਧੀ ਸਮੁੱਚੀ ਜਾਣਕਾਰੀ ਇਕੱਠੀ ਕੀਤੀ । ਪੁਲਸ ਵਲੋਂ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਸਿ਼ਸ਼ਾਂ ਜਾਰੀ ਹਨ ।
