post

Jasbeer Singh

(Chief Editor)

Latest update

ਕਰੀਮੀਆ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੀ ਹੋਈ ਮੌਤ

post-img

ਕਰੀਮੀਆ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੀ ਹੋਈ ਮੌਤ ਰੂਸ, 1 ਅਪੈ੍ਰਲ 2026 : ਵਿਦੇਸ਼ੀ ਮੁਲਕ ਰੂਸ ਦੇ ਕਰੀਮੀਆ ਵਿਖੇ ਇਕ ਫੌਜ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 29 ਲੋਕਾਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਪੁਸ਼ਟੀ ਕੀਤੀ ਰੂਸੀ ਰੱਖਿਆ ਮੰਤਰਾਲਾ ਨੇ ਮਿਲੀ ਜਾਣਕਾਰੀ ਮੁਤਾਬਕ ਜੋ ਰੂਸ ਦੇ ਕਰੀਮੀਆ ਵਿਖੇ ਇਕ ਏ. ਐਨ.-26 ਫੌਜੀ ਟ੍ਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਤੇ ਉਸ ਵਿਚ ਸਵਾਰ ਜੋ 29 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਵਿਚ 23 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਰੂਸੀ ਰੱਖਿਆ ਮੰਤਰਾਲੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਦੇ ਬਚਣ ਦੀ ਕੋਈ ਰਿਪੋਰਟ ਨਹੀਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਉਹੀ ਜਹਾਜ਼ ਸੀ ਜਿਸ ਨੂੰ ਰੂਸ ਨੇ 2014 ਵਿੱਚ ਯੂਕਰੇਨ ਤੋਂ ਖੋਹਿਆ ਸੀ । ਸੁਰੂਆਤੀ ਅੰਕੜਿਆਂ ਵਿਚ ਕੀ ਪਤਾ ਲੱਗਿਆ ਰੱਖਿਆ ਮੰਤਰਾਲੇ ਦੇ ਅਨੁਸਾਰ, ਜਹਾਜ਼ `ਤੇ ਬਾਹਰੀ ਪ੍ਰਭਾਵ ਦੇ ਕੋਈ ਸੰਕੇਤ ਨਹੀਂ ਮਿਲੇ ਹਨ, ਜਿਸ ਦਾ ਮਤਲਬ ਸਪੱਸ਼ਟ ਹੈ ਕਿ ਇਸ ਨੂੰ ਯੂਕਰੇਨ ਵਲੋਂ ਨਹੀਂ ਡੇਗਿਆ ਗਿਆ ਹੈ । ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਨਾਲ ਸੰਪਰਕ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਟੁੱਟ ਗਿਆ ਸੀ। ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਜਹਾਜ਼ ਵਿੱਚ ਤਕਨੀਕੀ ਨੁਕਸ ਆਇਆ ਹੋਣਾ। ਰੱਖਿਆ ਮੰਤਰਾਲਾ ਮੁਤਾਬਕ ਹਾਦਸਾ ਤਕਨੀਕ ਖਰਾਬੀ ਕਾਰਨ ਵਾਪਰਿਆ ਹੋਣ ਦੀ ਹੈ ਸੰਭਾਵਨਾ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੋਣ ਦੀ ਸੰਭਾਵਨਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਫੌਜੀ ਕਮਿਸ਼ਨ ਭੇਜਿਆ ਗਿਆ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਜਹਾਜ਼ `ਤੇ ਬਾਹਰੀ ਪ੍ਰਭਾਵ ਦੇ ਕੋਈ ਸੰਕੇਤ ਨਹੀਂ ਮਿਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਮਿਜ਼ਾਈਲਾਂ, ਡਰੋਨ ਜਾਂ ਪੰਛੀਆਂ ਦੇ ਟਕਰਾਉਣ ਵਰਗੇ ਕਾਰਕ ਸ਼ਾਮਲ ਨਹੀਂ ਸਨ ।

Related Post

Instagram