 
                                             
                                  National
                                 
                                    
  
    
  
  0
                                 
                                 
                              
                              
                              
                              ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰਣਨ ਨਾਲ 3 ਦੀ ਮੌਤ 14 ਜ਼ਖਮੀ
- by Jasbeer Singh
- July 18, 2024
 
                              ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰਣਨ ਨਾਲ 3 ਦੀ ਮੌਤ 14 ਜ਼ਖਮੀ ਬਿਹਾਰ : () : ਗੌਂਡਾ ਜ਼ਿਲ੍ਹੇ ਦੇ ਗੋਂਡਾ-ਮਾਨਕਾਪੁਰ ਰੇਲਵੇ ਸੈਕਸ਼ਨ ਦੇ ਵਿਚਕਾਰ ਚੰਡੀਗੜ੍ਹ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 14 ਲੋਕ ਜ਼ਖਮੀ ਦੱਸੇ ਜਾ ਰਹੇ ਹਨ । 15904-ਚੰਡੀਗੜ੍ਹ ਐਕਸਪ੍ਰੈਸ ਚੰਡੀਗੜ੍ਹ ਤੋਂ ਗੋਰਖਪੁਰ ਜਾ ਰਹੀ ਸੀ। ਇਹ ਹਾਦਸਾ ਮੋਤੀਗੰਜ ਥਾਣਾ ਖੇਤਰ ਦੇ ਪਿਕੌਰਾ ਪਿੰਡ ਨੇੜੇ ਹੋਇਆ। ਪੌਣੇ ਤਿੰਨ ਵਜੇ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਸ ਤੋਂ ਬਾਅਦ 12 ਹੋਰ ਡੱਬੇ ਪਲਟ ਗਏ ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     