ਝਾਰਖੰਡ ਦੇ ਧਨਬਾਦ `ਚ ਗੈਸ ਲੀਕ ਹੋਣ ਕਾਰਨ 3 ਦੀ ਮੌਤ ਧਨਬਾਦ, 6 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਜਿ਼ਲਾ ਧਨਬਾਦ ਵਿਖੇ ਗੈਸ ਲੀਕੇ ਹੋਣ ਦੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਦੱਸਿਆ ਪੁਲਸ ਨੇ ਝਾਰਖੰਡ ਦੇ ਧਨਬਾਦ ਜਿ਼ਲੇ `ਚ ਸ਼ਨੀਵਾਰ ਰਾਤ ਨੂੰ ਗੈਸ ਲੀਕ ਕਾਰਨ ਕਥਿਤ ਤੌਰ `ਤੇ 3 ਲੋਕਾਂ ਦੀ ਮੌਤ ਹੋ ਗਈ । ਪੁਲਸ ਨੇ ਦੱਸਿਆ ਕਿ ਇਹ ਘਟਨਾ ਮੁਨੀਡੀਹ `ਚ ਦੇਰ ਰਾਤ ਲਗਭਗ 1 ਵਜੇ ਹੋਈ । ਮੁਨੀਡੀਹ ਦੇ ਥਾਣਾ ਮੁਖੀ ਮਣਿਕਾ ਤਿਵਾੜੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਕੁਝ ਲੋਕ ਲੋਹੇ ਦਾ ਕਬਾੜ ਚੋਰੀ ਕਰਨ ਲਈ ਉਥੇ ਪਹੁੰਚੇ ਸਨ । ਹਸਪਤਾਲ ਸੁਪਰਡੈਂਟ ਨੇ ਕੀ ਕੀ ਦੱਸਿਆ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਇਕ ਭਰੇ ਹੋਏ ਗੈਸ ਸਿਲੰਡਰ ਨੂੰ ਕੱਟ ਦਿੱਤਾ ਹੋਵੇਗਾ । ਸ਼ਹੀਦ ਨਿਰਮਲ ਮਹਿਤੋ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੁਪਰਡੈਂਟ ਦਿਨੇਸ਼ ਕੁਮਾਰ ਗਿੰਦੋਰੀਆ ਨੇ ਦੱਸਿਆ ਕਿ 5 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ `ਚੋਂ 2 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ।
