post

Admin

(Chief Editor)

National

ਆਂਧਰਾ ਪ੍ਰਦੇਸ਼ `ਚ ਮਿਲਾਵਟੀ ਦੁੱਧ ਪੀਣ ਨਾਲ 4 ਦੀ ਮੌਤ

post-img

ਆਂਧਰਾ ਪ੍ਰਦੇਸ਼ `ਚ ਮਿਲਾਵਟੀ ਦੁੱਧ ਪੀਣ ਨਾਲ 4 ਦੀ ਮੌਤ ਆਂਧਰਾ ਪ੍ਰਦੇਸ਼, 24 ਫਰਵਰੀ 2026 : ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜਿ਼ਲੇ `ਚ ਕਥਿਤ ਮਿਲਾਵਟੀ ਦੁੱਧ ਪੀਣ ਨਾਲ ਪਿਛਲੇ 48 ਘੰਟਿਆਂ `ਚ 4 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਡੀ. ਐਸ. ਪੀ. ਨੇ ਕੀ ਦੱਸਿਆ ਰਾਜਾਮਹੇਂਦਰਵਰਮ ਉੱਤਰੀ ਜ਼ੋਨ ਦੇ ਡੀ. ਐੱਸ. ਪੀ. ਵਾਈ. ਸ਼੍ਰੀਕਾਂਤ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਦੂਸਿ਼ਤ ਦੁੱਧ ਕਾਰਨ ਗੁਰਦੇ ਖਰਾਬ ਹੋਣ ਨਾਲ ਅਚਾਨਕ ਪਿਸ਼ਾਬ ਸਬੰਧੀ ਰੁਕਾਵਟ ਪੈਦਾ ਹੋ ਗਈ ਅਤੇ ਮੌਤ ਹੋ ਗਈ । ਚਾਰੇ ਪੀੜਤ ਇਕ ਹੀ ਸਥਾਨਕ ਵਿਕਰੇਤਾ ਜੋ ਰਾਜਾਮਹੇਂਦਰਵਰਮ `ਚ ਲੋਕਾਂ ਦੇ ਘਰਾਂ `ਚ ਦੁੱਧ ਦੀ ਸਪਲਾਈ ਕਰਦਾ ਸੀ ਤੋਂ ਦੁੱਧ ਖਰੀਦਦੇ ਸਨ । ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਨੇ ਵੀ ਲਈ ਘਟਨਾ ਸਬੰਧੀ ਜਾਣਕਾਰੀ ਇਸ ਦਰਮਿਆਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਰਾਜਾਮਹੇਂਦਰਵਰਮ `ਚ ਹੋਈਆਂ ਮੌਤਾਂ ਦੀਆਂ ਖ਼ਬਰਾਂ ਦੇ ਜਿ਼ਲੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ `ਚ ਮੁਹੱਈਆ ਕੀਤੀ ਜਾ ਰਹੀ ਡਾਕਟਰੀ ਸਹਾਇਤਾ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਮੱਦੇਨਜ਼ਰ ਇਕ ਸਮੀਖਿਆ ਬੈਠਕ ਕੀਤੀ ਗਈ ।

Related Post

Instagram