ਪਾਕਿਸਤਾਨ ਵਿਚ ਈਦ ਦੀਆਂ ਛੁੱਟੀਆਂ ਦੌਰਾਨ ਹੋਈਆਂ 40 ਲੋਕਾਂ ਦੀ ਮੌਤ
- by Jasbeer Singh
- March 24, 2026
ਪਾਕਿਸਤਾਨ ਵਿਚ ਈਦ ਦੀਆਂ ਛੁੱਟੀਆਂ ਦੌਰਾਨ ਹੋਈਆਂ 40 ਲੋਕਾਂ ਦੀ ਮੌਤ ਪੇਸ਼ਾਵਰ, 24 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਖੇ ਈਦ ਦੀਆਂ ਦੇ ਦੋ ਦਿਨਾਂ ਦੌਰਾਨ ਵੱਖ-ਵੱਖ ਘਟਨਾਵਾਂ ਵਿਚ 40 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਮੀ ਐਮਰਜੈਂਸੀ ਸੇਵਾ ਰੈਸਕਿਊ ਨੇ ਕੀ ਆਖਿਆ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖ਼ਤੂਨਖ਼ਵਾ ਸੂਬੇ ਵਿਚ ਈਦ ਦੀਆਂ ਛੁੱਟੀਆਂ ਦੇ ਦੋ ਦਿਨਾਂ ਦੌਰਾਨ ਜੋ ਵੱਖ-ਵੱਖ ਘਟਨਾਵਾਂ ਵਿਚ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੀ ਕੌਮੀ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਕਿਹਾ ਕਿ ਉਸ ਨੇ ਤਿਉਹਾਰੀ ਸਮੇਂ ਦੌਰਾਨ ਕੁਲ 1,914 ਐਮਰਜੈਂਸੀ ਸਥਿਤੀਆਂ ਉਤੇ ਕਾਰਵਾਈ ਕੀਤੀ । ਕਿਹੜੇ ਕਿਹੜੇ ਮਾਮਲਿਆਂ ਵਿਚ ਕਿੰਨਿਆਂ ਦੀ ਹੋਈ ਮੌਤ ਰੈਸਕਿਊ 1122 ਦੀ ਰੀਪੋਰਟ ਅਨੁਸਾਰ, ਟੀਮਾਂ ਨੇ 1261 ਮੈਡੀਕਲ ਮਾਮਲੇ, 62 ਅੱਗ ਦੀਆਂ ਘਟਨਾਵਾਂ, ਝਗੜਿਆਂ ਅਤੇ ਅਪਰਾਧ ਨਾਲ ਸੰਬੰਧਿਤ 33 ਮਾਮਲੇ, ਡੁੱਬਣ ਦੀਆਂ 5 ਘਟਨਾਵਾਂ ਅਤੇ 50 ਹੋਰ ਐਮਰਜੈਂਸੀ ਸਥਿਤੀਆਂ ਨੂੰ ਸੰਭਾਲਿਆ। ਇਨ੍ਹਾਂ 48 ਘੰਟਿਆਂ ਵਿਚ ਵੱਖ-ਵੱਖ ਘਟਨਾਵਾਂ ਵਿਚ ਕੁਲ 40 ਲੋਕਾਂ ਦੀ ਮੌਤ ਹੋਈ, ਜਦਕਿ 1,993 ਹੋਰ ਵਿਅਕਤੀਆਂ ਨੂੰ ਮੈਡੀਕਲ ਸਹਾਇਤਾ ਦਿਤੀ ਗਈ। ਦਰਜ ਕੀਤੀਆਂ ਕੁਲ ਘਟਨਾਵਾਂ ’ਚੋਂ 484 ਸੜਕ ਹਾਦਸੇ ਸਨ, ਜੋ ਈਦ ਸਮਾਰੋਹ ਦੌਰਾਨ ਵਧੀਆਂ ਯਾਤਰਾਵਾਂ ਕਾਰਨ ਹੋਏ। ਅਧਿਕਾਰੀਆਂ ਦੀਆਂ ਛੁੱਟੀਆਂ ਤੱਕ ਕਰ ਦਿੱਤੀਆਂ ਗਈਆਂ ਹਨ ਰੱਦ ਕੌਮੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਸੂਬੇ ਭਰ ਵਿਚ ਬਿਨਾ ਰੁਕਾਵਟ ਸੇਵਾਵਾਂ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀ ਆਂ ਗਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਕਰਦੇ ਸਮੇਂ ਖ਼ਾਸ ਸਾਵਧਾਨ ਰਹਿਣ, ਤਾਂ ਜੋ ਛੁੱਟੀਆਂ ਦੇ ਬਾਕੀ ਦਿਨਾਂ ਵਿਚ ਹੋਰ ਹਾਦਸਿਆਂ ਜਾਂ ਨੁਕਸਾਨ ਤੋਂ ਬਚਿਆ ਜਾ ਸਕੇ।
