
ਸੜਕ ਹਾਦਸੇ ਵਿਚ ਮਿੰਨੀ ਪੀ. ਜੀ. ਆਈ. ਸੈਫ਼ਈ ਵਿੱਚ ਤਾਇਨਾਤ 5 ਡਾਕਟਰਾਂ ਦੀ ਮੌਤ ਤੇ ਇਕ ਜ਼ਖ਼ਮੀ
- by Jasbeer Singh
- November 27, 2024

ਸੜਕ ਹਾਦਸੇ ਵਿਚ ਮਿੰਨੀ ਪੀ. ਜੀ. ਆਈ. ਸੈਫ਼ਈ ਵਿੱਚ ਤਾਇਨਾਤ 5 ਡਾਕਟਰਾਂ ਦੀ ਮੌਤ ਤੇ ਇਕ ਜ਼ਖ਼ਮੀ ਲਖਨਊ : ਆਗਰਾ ਲਖਨਊ ਐਕਸਪ੍ਰੈਸ ਵੇਅ `ਤੇ ਵੱਡਾ ਹਾਦਸਾ ਵਾਪਰ ਗਿਆ ਹੈ । ਇਸ ਹਾਦਸੇ ਵਿੱਚ ਮਿੰਨੀ ਪੀ. ਜੀ. ਆਈ. ਸੈਫ਼ਈ ਵਿੱਚ ਤਾਇਨਾਤ 5 ਡਾਕਟਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਡਾਕਟਰ ਜ਼ਖ਼ਮੀ ਹੋ ਗਿਆ ਹੈ । ਇਹ ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ । ਸੂਚਨਾ ਤੋਂ ਬਾਅਦ ਅਧਿਕਾਰੀ ਮੌਕੇ `ਤੇ ਪਹੁੰਚ ਗਏ ਹਨ ਅਤੇ ਲਾਸ਼ਾਂ ਨੂੰ ਕਾਰ `ਚੋਂ ਬਾਹਰ ਕੱਢਿਆ ਗਿਆ । ਇਹ ਸਾਰੇ ਲਖਨਊ ਤੋਂ ਵਾਪਿਸ ਆ ਰਹੇ ਸਨ ਕਿ ਤੜਕੇ ਕਰੀਬ 4 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ। ਇਨ੍ਹਾਂ ਸਾਰਿਆਂ ਦੀ ਪਛਾਣ ਕਰ ਲਈ ਗਈ ਹੈ । ਸੂਚਨਾ ਮਿਲਦੇ ਹੀ ਯੂਨੀਵਰਸਿਟੀ ਸਟਾਫ਼ ਪੁਲਸ ਸਮੇਤ ਉੱਥੇ ਪਹੁੰਚ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਡਾਕਟਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਗਏ ਹੋਏ ਸਨ । ਮੰਗਲਵਾਰ ਰਾਤ ਨੂੰ ਸਾਰੇ ਲੋਕ ਕਾਰ ਰਾਹੀਂ ਸੈਫਈ ਲਈ ਪਰਤ ਰਹੇ ਸਨ। ਸਾਰੇ ਕਨੌਜ `ਚ ਆਗਰਾ-ਲਖਨਊ ਐਕਸਪ੍ਰੈਸ ਵੇਅ `ਤੇ ਹਾਦਸੇ ਦਾ ਸ਼ਿਕਾਰ ਹੋ ਗਏ । ਪੰਜ ਡਾਕਟਰਾਂ ਦੀ ਮੌਕੇ `ਤੇ ਹੀ ਮੌਤ ਹੋ ਗਈ । ਮਰਨ ਵਾਲੇ ਡਾਕਟਰਾਂ ਵਿੱਚ ਡਾ: ਅਨਿਰੁਧ ਵਰਮਾ, ਡਾ: ਸੰਤੋਸ਼ ਕੁਮਾਰ ਮੌਰੀਆ, ਡਾ. ਜੈਵੀਰ ਸਿੰਘ, ਡਾ. ਅਰੁਣ ਕੁਮਾਰ, ਡਾ: ਨਰਦੇਵ ਸ਼ਾਮਲ ਹਨ। ਇਹ ਸਾਰੇ ਪੀਜੀ ਕਰ ਰਹੇ ਸਨ । ਕੁਝ ਹੋਰਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ । ਇਹ ਹਾਦਸਾ ਤੀਰਵਾ ਕੋਤਵਾਲੀ ਇਲਾਕੇ ਵਿੱਚ ਵਾਪਰਿਆ ।
Related Post
Popular News
Hot Categories
Subscribe To Our Newsletter
No spam, notifications only about new products, updates.