post

Jasbeer Singh

(Chief Editor)

Haryana News

ਹਰਿਆਣਾ ਵਿਚ ਸੜਕੀ ਹਾਦਸਿਆਂ ਵਿਚ ਹੋਈ 5533 ਲੋਕਾਂ ਦੀ ਮੌਤ

post-img

ਹਰਿਆਣਾ ਵਿਚ ਸੜਕੀ ਹਾਦਸਿਆਂ ਵਿਚ ਹੋਈ 5533 ਲੋਕਾਂ ਦੀ ਮੌਤ ਚੰਡੀਗੜ੍ਹ, 10 ਨਵੰਬਰ 2025 : ਨੈਸ਼ਨਲ ਕਰਾਈਮ ਬਿਊਰੋ ਵਲੋਂ ਜਾਰੀ ਕੀਤੀ ਗਈ ਸਾਲ 2023 ਦੀ ਰਿਪੋਰਟ ਅਨੁਸਾਰ ਹਰਿਆਣਾ ਦੀਆਂ ਸੜਕਾਂ ਤੇ ਵਾਪਰੇ ਸੜਕੀ ਹਾਦਸਿਆਂ ਵਿਚ 5533 ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ।ਦੱਸਣਯੋਗ ਹੈ ਕਿ ਤੇਜ ਰਫ਼ਤਾਰੀ ਮੌਤ ਦੀ ਤਿਆਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਹਾਦਸੇ ਤੇਜ ਰਫ਼ਤਾਰ ਦਾ ਹੀ ਨਤੀਜਾ ਹਨ। ਮਰਨ ਵਾਲਿਆਂ ਵਿਚ ਕਿੰਨੀਆਂ ਔਰਤਾਂ ਤੇ ਕਿੰਨੇ ਹਨ ਪੁਰਸ਼ ਹਰਿਆਣਾ ਵਿਖੇ ਸੜਕੀ ਹਾਦਸਿਆਂ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਵਿਚੋਂ ਕਿੰਨੇ ਪੁਰਸ਼ ਹਨ ਤੇ ਕਿੰਨੀਆਂ ਔਰਤਾਂ ਹਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਕਰਾਈਮ ਬਿਊੂਰੋ ਦੀ ਰਿਪੋੋਰਟ ਅਨੁੁਸਾਰ 4501 ਮਰਦ ਅਤੇ 832 ਔਰਤਾਂ ਸ਼ਾਮਲ ਹਨ। ਇਕ ਰਿਪੋਰਟ ਅਨੁਸਾਰ ਹਰਿਆਣਾ ਵਿਚ ਰੋਜ਼ ਲਗਭਗ 15 ਲੋਕ ਆਪਣੇ ਘਰਾਂ ਵਿਚੋਂ ਸਫਰ ਲਈ ਨਿਕਲਦੇ ਹਨ ਪਰ ਉਹ ਆਪਣੇ ਸਫਰ ਨੂੰ ਪੂੂਰਾ ਕਰਨ ਤੋਂ ਬਾਅਦ ਘਰ ਨਹੀਂ ਪਰਤਦੇ ।

Related Post