post

Jasbeer Singh

(Chief Editor)

Haryana News

ਅਪਰਾਧੀਆਂ ਖਿਲਾਫ਼ ਕਾਰਵਾਈ ਦੇ ਚਲਦਿਆਂ ਹਰਿਆਣਾ ਪੁਲਸ ਕੀਤੇ 108 ਐਨਕਾਊਂਟਰ

post-img

ਅਪਰਾਧੀਆਂ ਖਿਲਾਫ਼ ਕਾਰਵਾਈ ਦੇ ਚਲਦਿਆਂ ਹਰਿਆਣਾ ਪੁਲਸ ਕੀਤੇ 108 ਐਨਕਾਊਂਟਰ ਹਰਿਆਣਾ, 9 ਫਰਵਰੀ 2026 : ਹਰਿਆਣਾ ਪੁਲਸ ਨੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਿਰਫ਼ 13 ਮਹੀਨਿਆਂ ਵਿਚ 108 ਐਨਕਾਊਂਟਰ ਕੀਤੇ ਜਾਣ ਦਾ ਪਤਾ ਚੱਲਿਆ ਹੈ। ਐਨਕਾਊਂਟਰਾਂ ਦੌਰਾਨ ਕਿੰਨੇ ਗਏ ਮਾਰ ਤੇ ਕਿੰਨਿਆਂ ਦੇ ਵੱਜੀਆਂ ਗੋਲੀਆਂ ਗੈਂਗਸਟਰਾਂ ਵਿਰੁੱਂਧ ਹਰਿਆਣਾ ਪੁਲਸ ਵਲੋਂ ਆਪਣੀ ਸਖ਼ਤ ਕਾਰਵਾਈ ਜਾਰੀ ਰੱਖਦਿਆਂ ਜੋ 13 ਮਹੀਨਿਆਂ ਵਿਚ 108 ਐਨਕਾਊਂਟਰ ਕੀਤੇ ਗਏ ਹਨ ਦੇ ਚਲਦਿਆਂ ਇਨ੍ਹਾਂ ਐਨਕਾਊਂਟਰਾਂ ਦੌਰਾਨ ਪੁਲਸ ਨਾਲ ਅਪਰਾਧੀਆਂ ਦੇ ਪੁਲਸ ਨਾਲ ਹੋਏ ਮੁਕਾਬਲਿਆਂ ਦੌਰਾਨ 138 ਅਪਰਾਧੀਆਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਪੁਲਸ ਵਲੋਂ ਜਿ਼ਆਦਾਤਰ ਮਾਮਲਿਆਂ ਵਿਚ ਅਪਰਾਧੀਆਂ ਦੀਆਂ ਲੱਤਾਂ ਵਿਚ ਜੋ ਗੋਲੀਆਂ ਮਾਰੀਆਂ ਗਈਆਂ ਹਨ ਇਕ ਤਰ੍ਹਾਂ ਨਾਲ ਸਹੀ ਵੱਜੀਆਂ ਹਨ । ਹਰਿਆਣਾ ਪੁਲਸ ਦੇ ਉਪਰੋਕਤ ਐਨਕਾਊਂਟਰਾਂ ਖਿਲਾਫ ਵਿੱਢੀ ਮੁਹਿੰਮ ਤਹਿ ਛੇ ਅਪਰਾਧੀਆਂ ਮੌਤ ਦੇ ਘਾਟ ਵੀ ਉਤਰੇ ਹਨ । 2025 ਵਿੱਚ ਸਪੈਸ਼ਲ ਟਾਸਕ ਫੋਰਸ ਨੇ ਸੰਗਠਿਤ ਅਪਰਾਧ ਵਿੱਚ ਸ਼ਾਮਲ 810 ਅਪਰਾਧੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

Related Post

Instagram