ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ ਹਰਿਆਣਾ, 9 ਫਰਵਰੀ 2026 : ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹੈ ਇਹ ਨੌਜਵਾਨ ਕੁਰੂਕਸ਼ੇਤਰ ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਦਾ ਨਾਮ ਸੰਦੀਪ ਸਿੰਘ ਹੈ ਤੇ ਉਹ 32 ਸਾਲਾਂ ਦਾ ਨੌਜਵਾਨ ਹੈ। ਜਾਣਕਾਰੀ ਅਨੁਸਾਰ ਉਕਤ ਸੰਦੀਪ ਨਾਮੀ ਨੌਜਵਾਨ ਕੁਰੂਕਸ਼ੇਤਰ ਵਿਚ ਪੈਂਦੇ ਪਿੰਡ ਕੁਮਹਾਰਮਾਜਰਾ ਦਾ ਵਸਨੀਕ ਸੀ। ਸੰਦੀਪ ਅਮਰੀਕਾ ਦੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਤੇ 7 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਟਰੱਕ ਲੈ ਕੇ ਕਿਥੋਂ ਕਿਥੇ ਜਾ ਰਿਹਾ ਸੀ ਸੰਦੀਪ ਪ੍ਰਾਪਤ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਕੈਨੀਫੋਰਨੀਆ ਤੋਂ ਟੈਕਸਾਸ ਇਕ ਟਰੱਕ ਲੈ ਕੇ ਗਿਆ ਸੀ ਕਿ ਇੱਥੇ ਉਸ ਦਾ ਟਰੱਕ ਇੱਕ ਖੜੀ ਰੇਲਗੱਡੀ ਨਾਲ ਟਕਰਾ ਗਿਆ । ਘਟਨਾ ਸਮੇਂ ਸੰਦੀਪ ਟਰੱਕ ਵਿੱਚ ਇਕੱਲਾ ਸੀ । ਸੰਦੀਪ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਅਤੇ ਲੰਬੇ ਸਮੇਂ ਤੱਕ ਦਰਦ ਨਾਲ ਤੜਫਦਾ ਰਿਹਾ । ਬਾਅਦ ਵਿੱਚ ਕਿਸੇ ਨੇ ਉਸ ਨੂੰ ਦਰਦ ਨਾਲ ਚੀਕਦੇ ਹੋਏ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ । ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ 6 ਕੁ ਮਹੀਨੇ ਪਹਿਲਾਂ ਹੀ ਇਕ ਪੁੱਤ ਦਾ ਪਿਓ ਬਣਿਆ ਸੀ । ਸੰਦੀਪ ਦੀ ਇਸ ਦਰਦਨਾਕ ਮੌਤ ਦੀ ਖਬਰ ਦਾ ਪਤਾ ਚੱਲਣ ਤੋਂ ਬਾਅਦ ਤੋਂ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
