post

Jasbeer Singh

(Chief Editor)

National

ਸਾਈਬਰ ਅਪਰਾਧ ਰੋਕਣ ਲਈ 6. 69 ਲੱਖ ਸਿਮ ਕਾਰਡ ਬਲਾਕ ਕੀਤੇ

post-img

ਸਾਈਬਰ ਅਪਰਾਧ ਰੋਕਣ ਲਈ 6. 69 ਲੱਖ ਸਿਮ ਕਾਰਡ ਬਲਾਕ ਕੀਤੇ ਨਵੀਂ ਦਿੱਲੀ : ਕੇਂਦਰ ਨੇ ਦੇਸ਼ ਵਿੱਚ ਸਾਈਬਰ ਅਪਰਾਧਾਂ ’ਤੇ ਲਗਾਮ ਕੱਸਣ ਲਈ ਪੁਲਸ ਅਧਿਕਾਰੀਆਂ ਵੱਲੋਂ ਰਿਪੋਰਟ ਕੀਤੇ ਗਏ 6. 69 ਲੱਖ ਸਿਮ ਕਾਰਡ ਤੇ 1.32 ਲੱਖ ਕੌਮਾਂਤਰੀ ਮੋਬਾਈਲ ਉਪਕਰਨ ਪਛਾਣ (ਆਈ. ਐੱਮ. ਈ. ਆਈ.) ਨੰਬਰ ਬਲਾਕ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੀ ਸੰਜੈ ਕੁਮਾਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਦੇਣ ਵਾਲੀਆਂ (ਟੀ. ਐਸ. ਪੀ.) ਕੰਪਨੀਆਂ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਪਛਾਣ ਕਰ ਕੇ, ਜਿਸ ਵਿੱਚ ਭਾਰਤੀ ਨੰਬਰ ਜਾਪਦੇ ਹਨ, ਨੂੰ ਬਲਾਕ ਕਰਨ ਲਈ ਇੱਕ ਪ੍ਰਣਾਲੀ ਵਿਕਸਤ ਕੀਤੀ ਹੈ। ਅਜਿਹੀਆਂ ਕਾਲਾਂ ਤੋਂ ਜਾਪਦਾ ਹੈ ਕਿ ਇਹ ਭਾਰਤ ਤੋਂ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਲਾਂ ਨੂੰ ਬਲਾਕ ਕਰਨ ਲਈ ਟੀ. ਐੱਸ. ਪੀ. ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

Related Post