6. 3 ਤੀਬਰਤਾ ਵਾਲਾ ਮਹਾਸ਼ਕਤੀਸ਼ਾਾਲੀ ਭੂਚਾਲ ਆਇਆ ਨਵੀਂ ਦਿੱਲੀ, 3 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ਦੇ ਉਤਰ ਅਫਗਾਨਿਸਤਾਨ ਵਾਲੇ ਖੇਤਰ ਵਿਚ 6. 3 ਰਫ਼ਤਾਰ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਜਿਸਦਾ ਕੇਂਦਰ ਅਫਗਾਨਿਸਤਾਨ ਦੇ ਖੁਲਮ ਤੋਂ 22 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿਚ ਅਤੇ 28 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ ਤੋਂ ਇਲਾਵਾ ਪਾਕਿਸਤਾਨ ਅਤੇ ਈਰਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਰਫ਼ਤਾਰ ਬਹੁਤ ਹੀ ਪਰ ਹਾਲੇ ਤੱਕ ਕਿਸੇ ਵੱਡੇ ਨੁਕਸਾਨ ਦਾ ਕੋਈ ਅਤਾ-ਪਤਾ ਨਹੀਂ ਅਮਰੀਕੀ ਭੂ-ਵਿਗਿਆਨਕਾਂ ਵਲੋਂ ਕੀਤੇ ਗਏ ਸਰਵੇਖਣ ਅਨੁੁਸਾਰ ਭੂਚਾਲ ਜੋ ਕਿ 6. 3 ਤੀਬਰਤਾ ਵਾਲਾ ਸੀ ਦੇ ਚਲਦਿਆਂ ਕਿੰਨਾ ਨੁਕਸਾਨ ਹੋਇਆ ਹੈ ਜਾਂ ਨਹੀਂ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਪਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪ੍ਰਾਪਤ ਰਿਪੋਰਟਾਂ ਮੁਤਾਬਕ ਨੁਕਸਾਨ ਹੋਇਆ ਪਤਾ ਲੱਗ ਰਿਹਾ ਹੈ। ਵਿਗਿਆਨਕਾਂ ਮੁਤਾਬਕ 6.3 ਤੀਬਰਤਾ ਵਾਲਾ ਭੂਚਾਲ ਕਾਫੀ ਖਤਰਨਾਕ ਮੰਨਿਆਂ ਜਾਂਦਾ ਹੈ ਅਤੇਇਹ ਸੋਮਵਾਰ ਨੂੰ ਸਥਾਨਕ ਸਮੇੇਂ ਅਨੁਸਾਰ 12. 59 ਵਜੇ ਆਇਆ ਹੈ।

