post

Jasbeer Singh

(Chief Editor)

National

ਕਾਰ ਦੇ ਖੱਡ ਵਿਚ ਡਿੱਗਣ ਕਾਰਨ ਵਾਪਰੇ ਹਾਦਸੇ ’ਚ 6 ਦੀ ਮੌਤ ਚਾਰ ਜਖਮੀ

post-img

ਕਾਰ ਦੇ ਖੱਡ ਵਿਚ ਡਿੱਗਣ ਕਾਰਨ ਵਾਪਰੇ ਹਾਦਸੇ ’ਚ 6 ਦੀ ਮੌਤ ਚਾਰ ਜਖਮੀ ਹਿਮਾਚਲ ਪ੍ਰਦੇਸ਼, 11 ਮਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਖੇ ਇਕ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਛੇ ਦੀ ਮੌਤ ਤੇ ਚਾਰ ਜਖਮੀ ਹੋ ਗਏ ਹਨ। ਕਦੋਂ ਵਪਾਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ-ਨੂਰਪੁਰ ਕੌਮੀ ਰਾਜ ਮਾਰਗ ਤੇ ਜੋ ਕਾਰ ਦੇ ਖੱਡ ਵਿਚ ਡਿੱਗਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਹੋਰ ਗੰਭੀਰ ਜਖਮੀ ਹੋ ਗਏ ਹਨ ਨੂੰ ਇਲਾਜ ਲਈ ਟਾਡਾ ਮੈਡੀਕਲ ਕਾਲਜ, ਕਾਂਗੜਾ ਰੈਫਰ ਕਰ ਦਿੱਤਾ ਗਿਆ ਹੈ । ਪੁਲਸ ਅਨੁਸਾਰ ਜੋ ਕਾਰ ਹਾਦਸਾਗ੍ਰਸਤ ਹੋਈ ਹੈ ਗੁਜਰਾਤ ਦੇ ਸੈਲਾਨੀਆਂ ਨੂੰ ਲਿਜਾ ਰਹੀ ਸੀ । ਉਹ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ ਕਿ ਕਾਰ ਖੱਡ ਵਿਚ ਡਿੱਗ ਗਈ। ਹਾਦਸੇ ਵੇਲੇ ਇਲਾਕੇ ਵਿਚ ਮੀਂਹ ਪੈ ਰਿਹਾ ਸੀ ਤੇ ਕਾਰ ਵਿਚ ਡਰਾਈਵਰ ਸਮੇਤ ਘੱਟੋ-ਘੱਟ 10 ਵਿਅਕਤੀ ਸਵਾਰ ਸਨ। ਕੀ ਜਾਣਕਾਰੀ ਦਿੱਤੀ ਪੁਲਸ ਸੁਪਰਡੈਂਟ ਨੇ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ ਦੇ ਪੁਲਸ ਸੁਪਰਡੈਂਟ ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਛੇ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਖੱਡ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਹਾਦਸੇ ਵਿੱਚ ਮਰਨ ਵਾਲੇ ਪੰਜ ਲੋਕ ਗੁਜਰਾਤ ਦੇ ਸਨ । ਇਨ੍ਹਾਂ ਵਿੱਚ ਲਲਿਤਭਾਈ ਪਟਨਾਨੀ ਅਤੇ ਉਨ੍ਹਾਂ ਦੀ ਪਤਨੀ ਮਮਤਾਬੇਨ ਲਲਿਤਭਾਈ ਪਟਨਾਨੀ ਸ਼ਾਮਲ ਹਨ, ਜੋ ਕਿ ਭਾਵਨਗਰ ਦੀ ਸਿੰਧੀ ਕਲੋਨੀ ਦੇ ਰਹਿਣ ਵਾਲੇ ਹਨ। ਹੋਰ ਮ੍ਰਿਤਕਾਂ ਵਿੱਚ ਪ੍ਰਿਯਾਂਕ ਕਨ੍ਹਈਆ ਲਾਲ ਭੋਪਾਨੀ, ਉਸਦੀ ਪਤਨੀ ਕਾਜਲ ਅਤੇ ਪੁੱਤਰ ਦਿਯਾਂਸ਼ ਸ਼ਾਮਲ ਹਨ । ਕੌਣ ਕੌਣ ਹੈ ਜਖਮੀਆਂ ਵਿਚ ਛੇਵਾਂ ਮ੍ਰਿਤਕ ਜਸਵੰਤ ਕੁਮਾਰ (51) ਹੈ, ਜੋ ਮੰਡੀ ਜ਼ਿਲ੍ਹੇ ਦੀ ਜੋਗਿੰਦਰਨਗਰ ਤਹਿਸੀਲ ਦੇ ਕੋਹੜਾ ਪਿੰਡ ਦਾ ਰਹਿਣ ਵਾਲਾ ਹੈ। ਉਹ ਸੈਲਾਨੀਆਂ ਨਾਲ ਗੱਡੀ ਚਲਾ ਰਿਹਾ ਸੀ । ਜ਼ਖਮੀਆਂ ਵਿੱਚ ਲਲਿਤਭਾਈ ਪਟਨਾਨੀ ਦਾ ਪੁੱਤਰ ਮਯੰਕ ਲਲਿਤਭਾਈ ਪਟਨਾਨੀ (31), ਉਸਦੀ ਪਤਨੀ ਫਾਰਮਾਬੇਨ ਮਯੰਕ ਪਟਨਾਨੀ (31), ਉਨ੍ਹਾਂ ਦਾ 3 ਸਾਲਾ ਪੁੱਤਰ ਜਿਆਂਸ਼ ਅਤੇ ਪ੍ਰਿਯਾਂਕ ਕਨ੍ਹਈਆਲਾਲ ਭੋਪਾਨੀ ਦੀ ਧੀ ਪ੍ਰਿਯਾਂਸ਼ੀ ਭੋਪਾਨੀ (3) ਸ਼ਾਮਲ ਹਨ । ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

Related Post

Instagram