post

Jasbeer Singh

(Chief Editor)

National

ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ

post-img

ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ ਮੱਧ ਪ੍ਰਦੇਸ, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਂਧ ਪ੍ਰਦੇਸ਼ ਦੇ ਜਿ਼ਲਾ ਇੰਦੌਰ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਛੇ ਲੋਕਾਂ ਦੇ ਜਿੰਦਾ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਰਿਹਾ ਅੱਗ ਲੱਗਣ ਦਾ ਕਾਰਨ ਮਿਲੀ ਜਾਣਕਾਰੀ ਅਨੁਸਾਰ ਜੋ ਮੱਧ ਪ੍ਰਦੇਸ਼ ਦੇ ਇੰਦੌਰ ਜਿ਼ਲ੍ਹੇ ਵਿੱਚ ਅੱਜ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਦਾ ਕਾਰਨ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਲੱਗਣ ਦਾ ਕਾਰਨ ਇੱਕ ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਦੇ ਸਮੇਂ ਹੋਇਆ ਧਮਾਕਾ ਸੀ । ਇਥੇ ਹੀ ਬਸ ਨਹੀਂ ਘਰ ਵਿੱਚ ਸਟੋਰ ਕੀਤੇ ਗੈਸ ਸਿਲੰਡਰਾਂ ਅਤੇ ਜਲਣਸ਼ੀਲ ਰਸਾਇਣਾਂ ਕਾਰਨ ਅੱਗ ਹੋਰ ਜਿ਼ਆਦਾ ਤੇਜ਼ੀ ਨਾਲ ਫੈਲ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਫਾਈਟਰ ਮੌਕੇ `ਤੇ ਪਹੁੰਚ ਗਏ । ਬਚਾਅ ਕਾਰਜ ਤੁਰੰਤ ਸ਼ੁਰੂ ਹੋ ਗਏ। ਅੱਗ ਵਿੱਚੋਂ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਮੌਕੇ `ਤੇ ਬਚਾਅ ਕਾਰਜ ਜਾਰੀ ਹਨ । ਕੀ ਆਖਿਆ ਪੁਲਸ ਕਮਿਸ਼ਨਰ ਨੇ ਇੰਦੌਰ ਦੇ ਪੁਲਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਘਰ ਦੇ ਬਾਹਰ ਇੱਕ ਇਲੈਕਟ੍ਰਿਕ ਵਾਹਨ ਚਾਰਜ ਹੋ ਰਿਹਾ ਸੀ ਕਿ ਇਸ ਦੌਰਾਨ ਚਾਰਜਿੰਗ ਪੁਆਇੰਟ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ । ਕਾਰ ਤੋਂ ਅੱਗ ਪੂਰੇ ਘਰ ਵਿੱਚ ਫੈਲ ਗਈ । ਘਟਨਾ ਸਮੇਂ ਘਰ ਦੇ ਅੰਦਰ 10 ਤੋਂ ਵੱਧ ਗੈਸ ਸਿਲੰਡਰ ਸਟੋਰ ਕੀਤੇ ਗਏ ਸਨ । ਇਨ੍ਹਾਂ ਵਿੱਚੋਂ ਕੁਝ ਸਿਲੰਡਰ ਫਟ ਗਏ, ਜਿਸ ਨਾਲ ਅੱਗ ਹੋਰ ਭੜਕ ਗਈ ਅਤੇ ਸਥਿਤੀ ਹੋਰ ਵਿਗੜ ਗਈ ।

Related Post

Instagram