

ਭੁਨਰਹੇੜੀ ਜ਼ੋਨ ਦੀ 68ਵੀਂ ਐਥਲੇਟਿਕ ਮੀਟ ਸ਼ੁਰੂ ਪਟਿਆਲਾ : ਯੂਨੀਵਰਸਿਟੀ, ਕਾਲਜ ਮੀਰਾਂਪੁਰ ਦੇ ਟਰੈਕ ਵਿੱਚ ਸਕੂਲ ਦੀ 68ਵੀਂ ਐਥਲੇਟਿਕ ਮੀਟ ਸ਼ੁਰੂ ਹੋ ਗਈ ਹੈ, ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਮਨਪ੍ਰੀਤ ਕੌਰ ਸੋਢੀ ਨੇ ਕੀਤਾ।ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਮਿਤ ਕੁਮਾਰ ਅਤੇ ਗੁਰਦੇਵ ਸਿੰਘ ਦੇ ਸਹਿਯੋਗ ਨਾਲ ਇਸ ਐਥਲੇਟਿਕ ਮੀਟ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਅੰਡਰ-14,17 ਤੇ 19 ਵਰਗ ਦੇ ਲੜਕੇ-ਲੜਕੀਆਂ ਭਾਗ ਲੈ ਰਹੇ ਹਨ। ਜ਼ੋਨ ਸਕੱਤਰ ਤਰਸੇਮ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਈਵੈਂਟਾਂ ਦਾ ਨਤੀਜਾ ਇਸ ਪ੍ਰਕਾਰ ਹੈ। 19 ਸਾਲ ਉਮਰ ਵਰਗ ਵਿਚ ਲੰਬੀ ਛਾਲ ਵਿਚ ਅਮਿਤ ਸਿੰਘ ਸ. ਸ. ਸ. ਸ. ਭਗਵਾਨਪੁਰ ਜੱਟਾਂ, ਸ਼ਾਟ ਪੁੱਟ 19 ਸਾਲ ਉਮਰ ਵਰਗ ਵਿਚ ਇੰਦਰਜੋਤ ਸਿੰਘ ਸ. ਸ. ਸ. ਸ. ਪੰਜੋਲਾ ਪਹਿਲੀ ਪੁਜੀਸ਼ਨ, ਗੁਰਿਦਰ ਸਿੰਘ ਭਗਵਾਨਪੁਰ ਜੱਟਾਂ ਦੂਜੀ ਪੁਜੀਸ਼ਨ, ਅਰਸ਼ਦੀਪ ਸਿੰਘ ਭਗਵਾਨਪੁਰ ਜੱਟਾਂ ਤੀਜੀ ਪੁਜੀਸ਼ਨ, ਲੰਬੀ ਸਾਲ 17 ਸਾਲ ਉਮਰ ਵਰਗ ਵਿਚ ਪ੍ਰਥਮ ਸਿੰਘ ਬ੍ਰਿਟਿਸ਼ ਅਕੈਡਮੀ ਫਸਟ, ਅਰੀਅਨ ਕੁਮਾਰ ਸ. ਸ. ਸ. ਸ. ਰੋਸ਼ਨਪੁਰ ਦੂਜੀ ਅਤੇ ਅਭਿਸ਼ੇਕ ਗੌਡ ਗਿਫਟ ਸਕੂਲ ਤੀਜੀ ਪੁਜੀਸ਼ਨ। ਇਸ ਮੌਕੇ ਇੰਟਰਨੈਸ਼ਨਲ ਐਥਲੇਟਿਕ ਕੋਚ ਚਮਕੌਰ ਸਿੰਘ ਪੰਜੋਲਾ ਸਕੂਲ, ਨਰੰਜਨ ਸਿੰਘ ਲੈਕਚਰਾਰ ਸਟੇਟ ਅਵਾਰਡੀ ਭਗਵਾਨਪੁਰ ਜੱਟਾਂ ਸਕੂਲ, ਲਖਵਿੰਦਰ ਕੌਰ, ਹਰਪ੍ਰੀਤ ਸਿੰਘ, ਸਤਪਾਲ ਸਿੰਘ, ਹਰਦੀਪ ਸਿੰਘ, ਮੋਹਿਤ ਕੁਮਾਰ ਸ.ਸ.ਸ.ਸ. ਬਲਬੇੜਾ, ਰਚਨਾ ਬੱਤਾ, ਗੁਰਿੰਦਰ ਕੌਰ, ਕਿਰਨਦੀਪ ਕੌਰ, ਮਨਦੀਪ ਕੌਰ, ਦਰਸ਼ਨ ਸਿੰਘ, ਜ਼ਸਦੀਪ ਸਿੰਘ, ਡੇਜੀ ਅਤੇ ਹੋਰ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.