post

Jasbeer Singh

(Chief Editor)

Sports

68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਉਦਘਾਟਨ 20 ਨਵੰਬਰ ਨੂੰ

post-img

68ਵੀਆਂ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਦਾ ਉਦਘਾਟਨ 20 ਨਵੰਬਰ ਨੂੰ ਵੱਖ-ਵੱਖ ਰਾਜਾਂ ਤੋਂ 62 ਟੀਮਾਂ ਵਿੱਚ 750 ਦੇ ਕਰੀਬ ਖਿਡਾਰੀ ਅਤੇ ਸਹਿਯੋਗੀ ਸਟਾਫ ਮੈਂਬਰ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨਗੇ : ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ 19 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਵਿਖੇ 68ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਮੁਕਾਬਲੇ ਮਿਤੀ 20 ਤੋਂ 26 ਨਵੰਬਰ ਤੱਕ ਕਰਵਾਏ ਜਾ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਕਿਹਾ ਕਿ ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਿਲ੍ਹਾ ਪਟਿਆਲਾ ਨੇ ਨੈਸ਼ਨਲ ਸਕੂਲ ਖੇਡਾਂ 2024-25 ਦੇ ਸ਼ਡਿਊਲ ਅਨੁਸਾਰ ਅੰਡਰ-19 ਲੜਕੇ ਅਤੇ ਲੜਕੀਆਂ ਦੇ ਬਾਸਕਟਬਾਲ ਖੇਡ ਮੁਕਾਬਲਿਆਂ ਦਾ ਆਯੋਜਨ ਕਰਨਾ ਹੈ । ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਵੱਖ-ਵੱਖ ਰਾਜਾਂ ਤੋਂ 32 ਟੀਮਾਂ ਲੜਕਿਆਂ ਦੀ ਅਤੇ 30 ਟੀਮਾਂ ਲੜਕੀਆਂ ਦੀਆਂ ਭਾਗ ਲੈਣਗੀਆਂ । ਇਹਨਾਂ 62 ਟੀਮਾਂ ਵਿੱਚ ਖਿਡਾਰੀਆਂ ਅਤੇ ਟੀਮਾਂ ਦੇ ਕੋਚ ਅਤੇ ਪ੍ਰਬੰਧਕੀ ਮੈਂਬਰਾਂ ਸਹਿਤ 750 ਦੇ ਕਰੀਬ ਮੈਂਬਰ ਹਨ। ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਮੁਕਾਬਲਿਆਂ ਦਾ ਰਸਮੀ ਉਦਘਾਟਨ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਹੋਣਗੇ । ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਨੇ ਕਿਹਾ ਕਿ ਰਸਮੀ ਉਦਘਾਟਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਖਿਡਾਰੀਆਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ, ਮੈਡੀਕਲ ਸਹਾਇਤਾ ਅਤੇ ਸਵੱਛਤਾ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ । ਟੂਰਨਾਮੈਂਟ ਦੇ ਸਫਲ ਆਯੋਜਨ ਲਈ ਪ੍ਰਿੰਸੀਪਲਾਂ, ਹੈਡ ਮਾਸਟਰਾਂ ਖੇਡ ਅਧਿਆਪਕਾਂ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਲਈ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਦੀਆਂ ਵੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ । ਇਸ ਮੌਕੇ ਅਜੀਤ ਗਿੱਲ ਆਬਜ਼ਰਵਰ ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਮੁਕਾਬਲੇ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ, ਹਰਿੰਦਰ ਗਰੇਵਾਲ ਸਟੇਟ ਕਮੇਟੀ ਮੈਂਬਰ, ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੌਰ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਮਨਦੀਪ ਕੌਰ ਓਲਡ ਪੁਲਿਸ ਲਾਈਨ ਸਕੂਲ, ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਮਨੋਹਰ ਲਾਲ, ਅਮਰਜੋਤ ਸਿੰਘ ਕੋਚ, ਪ੍ਰਿੰਸੀਪਲ ਰਾਜ ਕੁਮਾਰ, ਪ੍ਰਿੰਸੀਪਲ ਸੀਮਾ ਉੱਪਲ, ਜਗਤਾਰ ਸਿੰਘ ਟਿਵਾਣਾ ਹੈਡ ਮਾਸਟਰ, ਪ੍ਰਿੰਸੀਪਲ ਜੱਗਾ ਸਿੰਘ, ਪ੍ਰਿੰਸੀਪਲ ਰਾਕੇਸ਼ ਕੁਮਾਰ ਬੱਬਰ, ਜੀਵਨ ਕੁਮਾਰ ਹੈੱਡ ਮਾਸਟਰ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਪ੍ਰਿੰਸੀਪਲ ਜਤਿੰਦਰ ਸਿੰਘ, ਪ੍ਰਿੰਸੀਪਲ ਵਿਕਰਮਜੀਤ, ਪ੍ਰਿੰਸੀਪਲ ਰਾਜੇਸ਼ ਕੁਮਾਰ, ਹਰਪਿੰਦਰ ਸਿੰਘ ਗੱਗੀ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ, ਰਾਜੀਵ ਕੁਮਾਰ ਡੀ. ਐੱਸ. ਐੱਮ. ਪਟਿਆਲਾ, ਰਾਜਿੰਦਰ ਸਿੰਘ, ਅਮਿਤ ਕੁਮਾਰ ਹੈੱਡ ਮਾਸਟਰ, ਰਾਜਿੰਦਰ ਸਿੰਘ ਚਾਨੀ, ਅਮਨਿੰਦਰ ਸਿੰਘ ਬਾਬਾ, ਲਲਿਤ ਸਿੰਗਲਾ, ਹਰੀਸ਼ ਕੁਮਾਰ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਸੈਦਖੇੜੀ ਹੋਰ ਅਧਿਕਾਰੀ ਮੌਜੂਦ ਸਨ ।

Related Post