
ਬੇਕਾਬੂ ਕਾਰ ਦੇ ਆਟੋ ਨੂੰ ਟੱਕਰ ਮਾਰਨ ਕਾਰਨ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਤੇ 2 ਜ਼ਖਮੀ
- by Jasbeer Singh
- November 16, 2024

ਬੇਕਾਬੂ ਕਾਰ ਦੇ ਆਟੋ ਨੂੰ ਟੱਕਰ ਮਾਰਨ ਕਾਰਨ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਤੇ 2 ਜ਼ਖਮੀ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਇੱਕ ਬੇਕਾਬੂ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ । ਟੈਂਪੂ ਸੜਕ ਕਿਨਾਰੇ ਖੱਡ ਵਿੱਚ ਡਿੱਗ ਗਿਆ । ਇਸ ਹਾਦਸੇ `ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ । 2 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ । ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ 1:30 ਵਜੇ ਝਾਰਖੰਡ ਤੋਂ ਮੁਰਾਦਾਬਾਦ ਸਟੇਸ਼ਨ `ਤੇ ਰੇਲਗੱਡੀ ਰਾਹੀਂ ਉਤਰੇ ਅਤੇ ਉਥੋਂ ਇਕ ਆਟੋ ਵਿਚ ਧਾਮਪੁਰ ਆ ਰਹੇ ਸਨ । ਇਹ ਹਾਦਸਾ ਸ਼ਨਿੱਚਰਵਾਰ ਰਾਤ 2 ਵਜੇ ਧਾਮਪੁਰ ਥਾਣੇ ਦੇ ਨੈਸ਼ਨਲ ਹਾਈਵੇ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ । ਜਾਣਕਾਰੀ ਮੁਤਾਬਕ ਬਿਜਨੌਰ ਜ਼ਿਲੇ ਦੇ ਤਿਬੜੀ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਆਪਣੇ ਬੇਟੇ ਵਿਸ਼ਾਲ ਦਾ ਵਿਆਹ ਕਰਨ ਝਾਰਖੰਡ ਗਏ ਸਨ। ਉਹ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਪਿੰਡ ਪਰਤ ਰਹੇ ਸਨ । ਉਸ ਦੇ ਨਾਲ ਵਿਸ਼ਾਲ, ਉਸ ਦੀ ਪਤਨੀ ਖੁਸ਼ੀ, ਚਾਚੀ ਰੂਬੀ, ਚਾਚਾ ਮੁਮਤਾਜ਼, ਚਚੇਰੀ ਭੈਣ ਬੁਸ਼ਰਾ ਅਤੇ ਦੋ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ । ਟਰੇਨ ਰਾਹੀਂ ਮੁਰਾਦਾਬਾਦ ਸਟੇਸ਼ਨ ਆਏ । ਉਥੋਂ ਘਰ ਆਉਣ ਲਈ ਆਟੋ ਬੁੱਕ ਕਰਵਾਇਆ ਸੀ। ਧਾਮਪੁਰ ਦੇ ਨਗੀਨਾ ਮਾਰਗ `ਤੇ ਸਥਿਤ ਫਾਇਰ ਸਟੇਸ਼ਨ ਨੇੜੇ ਇਕ ਕ੍ਰੇਟਾ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ । ਹਾਦਸੇ ਵਿੱਚ ਖੁਰਸ਼ੀਦ (65), ਵਿਸ਼ਾਲ (25), ਖੁਸ਼ੀ (22), ਮੁਮਤਾਜ਼ (45), ਰੂਬੀ (42), ਬੁਸ਼ਰਾ ਅਤੇ ਆਟੋ ਚਾਲਕ ਅਜਾਬ ਦੀ ਮੌਤ ਹੋ ਗਈ । ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ `ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ। 7 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ `ਚ ਭਰਤੀ ਕਰਵਾਇਆ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.