ਬੰਬ ਧਮਾਕਿਆਂ ਵਿਚ ਹੋਈ 7 ਵਿਅਕਤੀਆਂ ਦੀ ਮੌਤ ਤੇ 3 ਵਿਅਕਤੀ ਹੋਏ ਜ਼ਖਮੀ
ਬੰਬ ਧਮਾਕਿਆਂ ਵਿਚ ਹੋਈ 7 ਵਿਅਕਤੀਆਂ ਦੀ ਮੌਤ ਤੇ 3 ਵਿਅਕਤੀ ਹੋਏ ਜ਼ਖਮੀ
ਪਾਕਿਸਤਾਨ, 20 ਜੂਨ 2026 : ਭਾਰਤ ਦੇਸ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਜਿਲਾ ਬੰਨੂ ਵਿਖੇ ਦੋ ਬੰਬ ਧਮਾਕਿਆਂ ਵਿਚ 7 ਵਿਅਕਤੀਆਂ ਦੀ ਮੌਤ (Death) ਤੇ ਤਿੰਨ ਜਖਮੀ ਹੋ ਗਏ ਹਨ ।
ਪਹਿਲੇ ਧਮਾਕੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਂਦੇ ਵੇਲੇ ਹੋਇਆ ਦੂਸਰਾ ਧਮਾਕਾ
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਉੱਤਰ-ਪੱਛਮੀ ਬੰਨੂ ਜਿ਼ਲ੍ਹੇ ਵਿੱਚ ਸੜਕ ਕੰਢੇ ਹੋਏ ਦੋ ਬੰਬ ਧਮਾਕਿਆਂ (Bomb explosions) ਵਿੱਚ ਜੋ ਸੱਤ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ (Injured) ਹੋ ਗਏ ਦੇ ਚਲਦਿਆਂ ਪੁਲਸ ਅਨੁਸਾਰ ਪਹਿਲਾ ਧਮਾਕਾ ਵਜ਼ੀਰ ਸਬ-ਡਵੀਜ਼ਨ ਦੇ ਫੰਗ ਮੂਸਾ ਖੇਲ ਖੇਤਰ ਵਿੱਚ ਇੱਕ ਯਾਤਰੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਹੋਇਆ ।
ਵਾਹਨ ਜੋ ਡੋਮੇਲ ਵੱਲ ਜਾ ਰਿਹਾ ਸੀ ਕਿ ਰਿਮੋਟ-ਕੰਟਰੋਲ ਧਮਾਕੇ ਨਾਲ ਇਸ ਵਿੱਚ ਧਮਾਕਾ ਹੋ ਗਿਆ । ਜਿਸ ਦੌਰਾਨ ਪੰਜ ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ । ਜਦੋਂ ਪਹਿਲੇ ਧਮਾਕੇ ਦੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਥੋੜ੍ਹੀ ਦੇਰ ਬਾਅਦ ਦੂਜਾ ਧਮਾਕਾ ਹੋਇਆ । ਇਹ ਧਮਾਕਾ ਪਹਿਲੇ ਹਮਲੇ ਵਾਲੀ ਥਾਂ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਹੋਇਆ । ਇਸ ਧਮਾਕੇ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਾਹਨ ਨੂੰ ਨੁਕਸਾਨ ਪਹੁੰਚਿਆ ।
ਪੁਲਸ ਨੇ ਮੌਕੇ 'ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ
ਬੰਨੂ ਜਿ਼ਲ੍ਹਾ ਪੁਲਸ ਅਧਿਕਾਰੀ (Police officer) ਯਾਸਿਰ ਅਫਰੀਦੀ ਨੇ ਕਿਹਾ ਕਿ ਸੁਰੱਖਿਆ ਬਲ ਮੌਕੇ `ਤੇ ਪਹੁੰਚ ਗਏ ਹਨ। ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਹਮਲਿਆਂ ਨੂੰ ਘਟੀਆ ਹਰਕਤ ਅੱਤਵਾਦੀ ਕਾਰਵਾਈ (Terrorist action) ਦੱਸਿਆ । ਪੁਲਸ ਅਨੁਸਾਰ ਦੋਵੇਂ ਵਾਹਨਾਂ ਨੂੰ ਰਿਮੋਟ-ਕੰਟਰੋਲ ਧਮਾਕਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ । ਰਾਹਤ ਅਤੇ ਬਚਾਅ ਟੀਮਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਡੋਮੇਲ ਪੇਂਡੂ ਸਿਹਤ ਕੇਂਦਰ ਅਤੇ ਖਲੀਫਾ ਗੁਲ ਨਵਾਜ਼ ਟੀਚਿੰਗ ਹਸਪਤਾਲ ਪਹੁੰਚਾਇਆ । ਬਾਅਦ ਵਿੱਚ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਅਧਿਕਾਰੀਆਂ ਨੂੰ ਡਰ ਹੈ ਕਿ ਇਲਾਕੇ ਵਿੱਚ ਹੋਰ ਬੰਬ ਮੌਜੂਦ ਹੋ ਸਕਦੇ ਹਨ ।
