post

Jasbeer Singh

(Chief Editor)

Latest update

ਹੰਗਾਮਾ ਕਰਨ ਤੇ ਲੋਕ ਸਭਾ ਵਿਚੋਂ 8 ਕਾਂਗਰਸੀ ਸੰਸਦ ਮੈਂਬਰ ਮੁਅੱਤਲ

post-img

ਹੰਗਾਮਾ ਕਰਨ ਤੇ ਲੋਕ ਸਭਾ ਵਿਚੋਂ 8 ਕਾਂਗਰਸੀ ਸੰਸਦ ਮੈਂਬਰ ਮੁਅੱਤਲ ਨਵੀਂ ਦਿੱਲੀ, 3 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਲੋਕ ਸਭਾ ਵਿਚ ਹੰਗਾਮਾ ਕੀਤੇ ਜਾਣ ਤੇ 8 ਕਾਂਗਰਸੀ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦਾ ਪਤਾ ਲੱਗਿਆ ਹੈ। ਕੀ ਸੀ ਹੰਗਾਮਾ ਕੀਤੇ ਜਾਣ ਦਾ ਕਾਰਨ ਮਿਲੀ ਜਾਣਕਾਰੀ ਅਨੁਸਾਰ 8 ਸੰਸਦ ਮੈਂਬਰਾਂ ਉਹ ਵੀ ਕਾਂਗਰਸੀ ਨੂੰ ਲੋਕ ਸਭਾ ਵਿਚੋਂ ਮੁਅੱਤਲ ਕੀਤੇ ਜਾਣ ਦਾ ਕਾਰਨ ਰਾਹੁਲ ਗਾਂਧੀ ਵੱਲੋਂ ਹਵਾਲਾ ਦਿੱਤੇ ਗਏ ਹਵਾਲੇ ਕਿ ਭਾਰਤ-ਚੀਨ ਟਕਰਾਅ `ਤੇ ਸਾਬਕਾ ਫੌਜ ਮੁਖੀ ਐਮ. ਐਮ. ਨਰਵਣੇ ਦੇ ਅਣਪ੍ਰਕਾਸਿ਼ਤ ਜੀਵਨੀ ਦੇ ਬਿਰਤਾਂਤ ਹੈ, ਜਿਸ ਤੇ ਸਦਨ ਵਿੱਚ ਲਗਾਤਾਰ ਕਈ ਦਿਨਾਂ ਤੱਕ ਹੰਗਾਮਾ ਹੋਣ ਤੋਂ ਬਾਅਦ ਮੰਗਲਵਾਰ ਨੂੰ ਲੋਕ ਸਭਾ ਵਿੱਚ ਅੱਠ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਾੜੇ ਵਿਵਹਾਰ ਕਾਰਨ ਮੁਅੱਤਲ ਕਰ ਦਿੱਤਾ ਗਿਆ। ਕੀ ਹੈ ਇਹ ਜੀਵਨੀ ਜਿਸਨੂੰ ਲੈ ਕੇ ਚਲਦਾ ਰਿਹਾ ਹੰਗਾਮਾ ਲੋਕ ਸਭਾ ਵਿਚ ਜਿਸ ਵਿਅਕਤੀ ਦੀ ਜੀਵਨੀ ਨੂੰ ਲੈ ਕੇ ਹੰਗਾਮਾ ਦੋ ਦਿਨਾਂ ਤੱਕ ਚਲਦਾ ਰਿਹਾ ਉਹ ਪ੍ਰਕਾਸਿ਼ਤ ਜੀਵਨੀ ਕਾਰਵਾਨ ਮੈਗਜ਼ੀਨ ਵਿੱਚ ਸਾਬਕਾ ਫੌਜ ਮੁਖੀ ਮਨੋਜ ਮੁਕੁੰਦ ਨਰਵਣੇ ਦੇ ਬਿਰਤਾਂਤ `ਤੇ ਇੱਕ ਲੇਖ ਦੀ ਸਮੱਗਰੀ ਨਾਲ ਸਬੰਧਤ ਹੈ, ਜੋ ਇਹ ਸੁਝਾਅ ਦਿੰਦਾ ਜਾਪਦਾ ਸੀ ਕਿ 2020 ਵਿੱਚ ਭਾਰਤ ਅਤੇ ਚੀਨ ਵਿਚਕਾਰ ਟਕਰਾਅ ਦੌਰਾਨ ਰਾਜਨੀਤਿਕ ਲੀਡਰਸ਼ਿਪ ਦੁਚਿੱਤੀ ਵਿੱਚ ਦਿਖਾਈ ਦੇ ਰਹੀ ਸੀ। ਫੌਜ ਦੀ ਪ੍ਰਵਾਨਗੀ ਨਾ ਮਿਲਣ ਦੇ ਚਲਦਿਆਂ ਰਹਿ ਗਏ ਕੁੱਝ ਅੰਸ਼ ਪ੍ਰਕਾਸਿ਼ਤ ਹੋਣ ਤੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ, ਜਿਨ੍ਹਾਂ ਦੀ ਅਗਵਾਈ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਕਰ ਰਹੇ ਸਨ, ਨਰਵਾਣੇ ਦੀ ਕਿਤਾਬ ਦੇ ਅਣਪ੍ਰਕਾਸਿ਼ਤ ਜੀਵਨੀ ਦੇ ਹਿੱਸੇ ਜੋ ਕਿ ਜਨਵਰੀ 2024 ਵਿੱਚ ਪ੍ਰਕਾਸਿ਼ਤ ਹੋਣੀ ਸੀ, ਨੂੰ ਲੈ ਕੇ ਦੋ ਦਿਨਾਂ ਤੱਕ ਟਕਰਾਅ ਹੋਇਆ। ਦਸੰਬਰ 2023 ਵਿੱਚ ਇੱਕ ਅੰਸ਼ ਪ੍ਰਕਾਸਿ਼ਤ ਹੋਣ ਤੋਂ ਬਾਅਦ, ਇਸ ਦਾ ਪ੍ਰਕਾਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਨੂੰ ਫੌਜ ਤੋਂ ਪ੍ਰਵਾਨਗੀ ਨਹੀਂ ਮਿਲੀ ਸੀ। ਪਿਛਲੇ ਸਾਲ ਅਕਤੂਬਰ ਵਿੱਚ, ਨਰਵਣੇ ਨੇ ਕਿਹਾ ਕਿ ਕਿਤਾਬ ਦੀ ਅਜੇ ਵੀ ਫੌਜ ਦੁਆਰਾ ਸਮੀਖਿਆ ਕੀਤੀ ਜਾ ਰਹੀ ਹੈ।

Related Post

Instagram