post

Admin

(Chief Editor)

Haryana News

80 ਸਾਲਾ ਬਜ਼ੁਰਗ ਨੇ ਹਜ਼ਾਰਾਂ ਫੁੱਟ ਤੋਂ ਸਕਾਈ ਡਾਈਵਿੰਗ ਕਰਕੇ ਬਣਾਇਆ ਰਿਕਾਰਡ

post-img

80 ਸਾਲਾ ਬਜ਼ੁਰਗ ਨੇ ਹਜ਼ਾਰਾਂ ਫੁੱਟ ਤੋਂ ਸਕਾਈ ਡਾਈਵਿੰਗ ਕਰਕੇ ਬਣਾਇਆ ਰਿਕਾਰਡ

ਹਰਿਆਣਾ, 2 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਕੈਥਲ ਦੇ ਪਿੰਡ ਬਾਤਾ ਦੇ ਵਸਨੀਕ 80 ਸਾਲਾ ਬਜ਼ੁਰਗ ਵਲੋਂ 18 ਹਜ਼ਾਰ ਫੁੱਟ ਤੋਂ ਸਕਾਈਡਾਈਵਿੰਗ (Skydiving) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ ਹਰਿਆਣਵੀ ਬਜ਼ੁਰਗ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਕੈਥਲ (District Kaithal) ਦੇ ਪਿੰਡ ਬਾਤਾ ਦੇ ਵਸਨੀਕ ਜਿਸ 80 ਸਾਲਾ ਬਜ਼ੁਰਗ ਨੇ ਆਸਟ੍ਰੇਲੀਆ ਵਿਖੇ ਆਪਣੇ ਪੋਤੇ ਨਾਲ 18 ਹਜ਼ਾਰ ਫੁੱਟ ਤੱਕ ਦੀ ਉਚਾਈ ਤੋਂ ਸਕਾਈਡਾਈਵਿੰਗ ਕੀਤੀ ਹੈ ਦਾ ਨਾਮ ਚੂਹੜ ਸਿੰਘ ਹੈ । ਦੱਸਣਯੋਗ ਹੈ ਕਿ ਚੂਹੜ ਸਿੰਘ ਆਪਣੇ ਪੋਤੇ ਅੰਕਿਤ ਨਾਲ ਆਸਟ੍ਰੇਲੀਆ ਵਿਖੇ ਟੂਰ ਤੇ ਗਏ ਹੋਏ ਸਨ ।

ਕੀ ਆਖਿਆ ਚੂਹੜ ਸਿੰਘ ਨੇ

ਸਕਾਈ ਡਾਇੀਵਿੰਗ ਕਰਨ ਵਾਲੇ ਚੂਹੜ ਸਿੰਘ (Chuhar Singh) ਨੇ ਕਿਹਾ ਕਿ ਸ਼ੁਰੂਆਤ ਵਿੱਚ ਡਾਈਵ ਲਗਾਉਣ ਤੋਂ ਪਹਿਲਾਂ ਮਨ ਵਿੱਚ ਥੋੜ੍ਹਾ ਡਰ ਸੀ, ਪਰ ਪੰਜਾਬ ਵਿੱਚ ਪਹਿਲਾਂ 15 ਹਜ਼ਾਰ ਫੁੱਟ ਤੋਂ ਡਾਈਵ ਲਗਾਈ ਸੀ । ਉਸ ਸਮੇਂ ਨੂੰ ਯਾਦ ਕਰਕੇ ਫਿਰ ਇੱਥੇ ਡਾਈਵ ਲਗਾਉਣ ਦੀ ਤਿਆਰੀ ਕੀਤੀ। ਚੂਹੜ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਤਿਰੰਗਾ ਨਾਲ ਲੈ ਕੇ ਜਾਣ ਤੋਂ ਮਨ੍ਹਾ ਕੀਤਾ ਗਿਆ ਸੀ ਪਰ ਡਾਈਵਿੰਗ ਦੇ ਦੌਰਾਨ ਤਿਰੰਗਾ ਲੈ ਕੇ ਜਾਣ ਲਈ ਉਨ੍ਹਾਂ ਵੱਲੋਂ ਬੇਨਤੀ ਕੀਤੀ ਇਸ ਤੋਂ ਬਾਅਦ ਟ੍ਰੇਨਰ ਵੀ ਮੰਨ ਗਏ ਅਤੇ ਡਾਈਵ ਲਗਾਉਣ ਤੋਂ ਬਾਅਦ ਖ਼ੁਦ ਤਿਰੰਗਾ ਲਹਿਰਾਇਆ ।

ਕੀ ਦੱਸਿਆ ਅੰਕਿਤ ਨੇ

ਅੰਕਿਤ ਨੇ ਦੱਸਿਆ ਕਿ ਇੱਕ ਵਾਰ ਸਕਾਈ ਡਾਈਵਿੰਗ `ਤੇ ਕਰੀਬ 50 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ । ਡਾਈਵਿੰਗ ਤੋਂ ਪਹਿਲਾਂ ਡਾਕਟਰਾਂ ਵੱਲੋਂ ਫਿਟਨੈਸ ਚੈੱਕ ਕੀਤੀ ਜਾਂਦੀ ਹੈ । ਫਿਟਨੈਸ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਡਾਈਵਿੰਗ ਕੀਤੀ ਜਾ ਸਕਦੀ ਹੈ । ਉਸਨੇ ਆਖਿਆ ਕਿ ਉਹ ਦਾਦਾ ਜੀ ਦੀ ਖੁਸ਼ੀ ਲਈ ਹੀ ਆਸਟ੍ਰੇਲੀਆ ਆਏ ਹਨ । ਦਾਦਾ ਜੀ ਨੇ ਆਪਣੀ ਸਾਰੀ ਉਮਰ ਖੇਤੀਬਾੜੀ ਵਿੱਚ ਹੀ ਲੰਘਾ ਦਿੱਤੀ । ਹੁਣ ਉਨ੍ਹਾਂ ਨੂੰ ਥੋੜ੍ਹਾ ਸਕੂਨ ਦੇਣ ਲਈ ਹੀ ਉਹ ਵਿਦੇਸ਼ਾਂ ਦਾ ਟੂਰ ਕਰ ਰਹੇ ਹਨ । ਇਸ ਤੋਂ ਪਹਿਲਾਂ ਅੰਕਿਤ ਆਪਣੇ ਦਾਦਾ ਜੀ ਨਾਲ ਯੂ. ਏ. ਈ. ਅਤੇ ਥਾਈਲੈਂਡ ਦਾ ਟੂਰ ਵੀ ਕਰ ਚੁੱਕੇ ਹਨ ।

Related Post

Instagram