post

Admin

(Chief Editor)

Haryana News

ਨਸ਼ੇ ਵਿਚ ਟੁੱਲ ਪਤੀ ਨੇ ਤਲਾਕ ਮੰਗਣ 'ਤੇ ਕਰ ਦਿੱਤਾ ਚਾਕੂ ਮਾਰ ਕੇ ਪਤਨੀ ਦਾ ਕਤਲ

post-img

ਨਸ਼ੇ ਵਿਚ ਟੁੱਲ ਪਤੀ ਨੇ ਤਲਾਕ ਮੰਗਣ 'ਤੇ ਕਰ ਦਿੱਤਾ ਚਾਕੂ ਮਾਰ ਕੇ ਪਤਨੀ ਦਾ ਕਤਲ

ਅੰਬਾਲਾ, 7 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਵਿਖੇ ਬੀਤੇ ਦਿਨੀਂ ਨਸ਼ੇ ਵਿਚ ਟੁੱਲ ਪਤੀ ਵਲੋਂ ਤਲਾਕ ਮੰਗਣ 'ਤੇ ਪਤਨੀ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅੰਬਾਲਾ (Ambala) ਵਿਖੇ ਜੋ ਘਰ ਵਿਚ ਹੀ ਇਕ ਪਤੀ ਵਲੋਂ ਆਪਣੀ ਹੀ ਪਤਨੀ ਦਾ ਨਸ਼ੇ ਦੀ ਹਾਲਤ ਵਿਚ ਲੜਾਈ-ਝਗੜਾ ਕਰਨ 'ਤੇ ਦੁਖੀ ਆਈ ਪਤਨੀ ਵਲੋਂ ਤਲਾਕ ਮੰਗਣ 'ਤੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮੌਤ ਦੇ ਘਾਟ ਉਤਰੀ ਮਹਿਲਾ ਦੀ ਪਛਾਣ 32 ਸਾਲਾ ਹੀਨਾ ਦੇ ਤੌਰ 'ਤੇ ਹੋਈ ਹੈ ।

ਕੀ ਦੱਸਿਆ ਮ੍ਰਿਤਕ ਮਹਿਲਾ ਦੇ ਭਰਾ ਨੇ

ਪ੍ਰਾਪਤ ਸੂਚਨਾ ਮੁਤਾਬਕ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਸਦਾ ਜੀਜਾ ਜਿਸਦਾ ਨਾਮ ਬੰਟੀ ਹੈ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਜਦੋਂ ਵੀ ਉਸਦੀ ਭੈਣ ਦਾ ਫੋਨ ਬੀਜੀ ਹੁੰਦਾ ਸੀ ਤਾਂ ਉਹ ਉਸ ਨਾਲ ਝਗੜਾ ਕਰਨ ਦੇ ਨਾਲ-ਨਾਲ ਕੁੱਟਮਾਰ ਕਰਦਾ ਸੀ । ਪੁਲਸ ਨੇ ਭਰਾ ਦੀ ਸਿਕਾਇਤ ਦੇ ਆਧਾਰ 'ਤੇ ਕਤਲ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post

Instagram