post

Jasbeer Singh

(Chief Editor)

Latest update

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ

post-img

ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ ਓਟਾਵਾ, 16 ਦਸੰਬਰ 2025 : ਕੈਨੇਡਾ ਪੁਲਸ ਨੇ 11 ਗੈਂਗਸਟਰਾਂ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਇਨ੍ਹਾਂ 11 ਵਿਅਕਤੀਆਂ `ਚੋਂ 9 ਪੰਜਾਬੀ ਮੂਲ ਦੇ ਹਨ। ਬ੍ਰਿਟਿਸ਼ ਕੋਲੰਬੀਆ ਪੁਲਸ ਨੇ ਕਿਹਾ ਕਿ ਉਹ ਸੂਬੇ `ਚ ਕਈ ਕਤਲਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ । ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਸਹਾਇਕ ਕਮਾਂਡਰ ਮੈਨੀ ਮਾਨ ਨੇ ਕੀ ਦੱਸਿਆ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਸਹਾਇਕ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ। ਪੁਲਸ ਵੱਲੋਂ ਜਾਰੀ ਕੀਤੇ ਗਏ ਪੋਸਟਰ `ਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ (39), (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ਼ ਵਿਟਲਾਕ (40), ਸਮਰੂਪ ਗਿੱਲ (29), ਸੁਮਦਿਸ਼ ਗਿੱਲ (28) ਅਤੇ ਸੁਖਦੀਪ ਪੰਸਲ (33) ਦੇ ਨਾਂ ਸ਼ਾਮਲ ਹਨ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ `ਚ ਕਿਹਾ ਗਿਆ ਹੈ ਕਿ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀਆਂ ਅਜਿਹੀਆਂ ਚਿਤਾਵਨੀਆਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ ਪਰ ਬ ਹਾਲ ਹੀ ਦੇ ਸਾਲਾਂ `ਚ ਇਨ੍ਹਾਂ ਵਿਚ ਵਾਧਾ ਹੋਇਆ ਹੈ।

Related Post

Instagram