July 6, 2024 01:46:09
post

Jasbeer Singh

(Chief Editor)

Patiala News

ਸਰਹਿੰਦ ਨਹਿਰ ’ਚ ਨਹਾਉਣ ਲਈ ਗਿਆ 12 ਸਾਲਾ ਬੱਚਾ ਨਹਿਰ ’ਚ ਡੁੱਬਿਆ, ਭਾਲ ਜਾਰੀ

post-img

ਇਸ ਦੌਰਾਨ ਰੱਸੀ ਟੁੱਟ ਗਈ ਤੇ ਬੱਚਾ ਪਾਣੀ ’ਚ ਡੁੱਬ ਗਿਆ। ਇਸ ਸਬੰਧ ’ਚ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨੂੰ ਦੇ ਦਿੱਤੀ ਗਈ। ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਇਕ 12 ਸਾਲਾ ਬੱਚਾ ਸਰਹਿੰਦ ਨਹਿਰ ’ਚ ਨਹਾਉਣ ਲਈ ਗਿਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਪਾਣੀ ’ਚ ਡੁੱਬ ਗਿਆ। ਕਈ ਘੰਟੇ ਤਕ ਲੱਭਣ ’ਤੇ ਵੀ ਬੱਚੇ ਦਾ ਕੋਈ ਸੁਰਾਗ ਨਹੀ ਮਿਲ ਸਕਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਤੈਰਨਾ ਨਹੀ ਆਉਂਦਾ ਸੀ, ਜਿਸ ਦੇ ਚਲਦੇ ਉਹ ਨਹਿਰ ਦੇ ਕੰਢੇ ਲੱਗੇ ਖੰਬੇ ’ਤੇ ਰੱਸੀ ਬੰਨ ਕੇ ਨਹਿਰ ’ਚ ਨਹਾ ਰਿਹਾ ਸੀ। ਇਸ ਦੌਰਾਨ ਰੱਸੀ ਟੁੱਟ ਗਈ ਤੇ ਬੱਚਾ ਪਾਣੀ ’ਚ ਡੁੱਬ ਗਿਆ। ਇਸ ਸਬੰਧ ’ਚ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਮਾਮਲੇ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਨੂੰ ਦੇ ਦਿੱਤੀ ਗਈ। ਕਾਫੀ ਸਮੇਂ ਤਕ ਭਾਲ ਕਰਨ ਦੇ ਬਾਵਜੂਦ ਵੀ ਬੱਚੇ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ।

Related Post