post

Admin

(Chief Editor)

Patiala News

ਹਰਮਨਦੀਪ ਸਿੰਘ ਬਣੇ ਐਸ. ਐਸ. ਪੀ. ਪਟਿਆਲਾ

post-img

ਹਰਮਨਦੀਪ ਸਿੰਘ ਬਣੇ ਐਸ. ਐਸ. ਪੀ. ਪਟਿਆਲਾ

ਪਟਿਆਲਾ, 1 ਸਤੰਬਰ 2026 : ਪੰਜਾਬ ਪੁਲਸ (Punjab Police) ਵਿਚ ਜਿਲਾ ਪਟਿਆਲਾ ਦਾ ਬਤੌਰ ਐਸ. ਐਸ. ਪੀ. ਹਰਮਨਦੀਪ ਹੰਸ (S. S. P. Harmandeep Hans) ਨੂੰ ਨਿਯੁਕਤ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪਹਿਲਾਂ ਕਿਥੇ ਤਾਇਨਾਤ ਸਨ ਹਰਮਨਦੀਪ ਹੰਸ

ਮਿਲੀ ਜਾਣਕਾਰੀ ਅਨੁਸਾਰ ਹਰਮਨਦੀਪ ਹੰਸ ਪਹਿਲਾਂ ਜਿਲਾ ਮੋਹਾਲੀ ਦੇ ਐਸ. ਐਸ. ਪੀ. ਸਨ ਤੇ ਹੁਣ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਇਕ ਹੁਕਮ ਜਾਰੀ ਕਰਕੇ ਜਿਲਾ ਪਟਿਆਲਾ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਐਸ. ਐਸ. ਪੀ. ਪਟਿਆਲਾ ਵਜੋਂ ਸੇਵਾਵਾਂ ਨਿਭਾ ਰਹੇ ਐਸ. ਐਸ. ਪੀ. ਵਰੁਣ ਸ਼ਰਮਾ ਨੂੰ ਜਿ਼ਲਾ ਮੋਹਾਲੀ ਵਿਖੇ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ ।

Related Post

Instagram