post

Jasbeer Singh

(Chief Editor)

National

ਭੀਮ ਸੈਨਾ ਮੁਖੀ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਅਨਮੋਲ ਬਿਸ਼ਨੋਈ ਖਿ਼ਲਾਫ਼ ਕੇਸ ਦਰਜ

post-img

ਭੀਮ ਸੈਨਾ ਮੁਖੀ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਅਨਮੋਲ ਬਿਸ਼ਨੋਈ ਖਿ਼ਲਾਫ਼ ਕੇਸ ਦਰਜ ਗੁਰੂਗ੍ਰਾਮ : ਗੁਰੂਗ੍ਰਾਮ ਪੁਲਸ ਨੇ ਭੀਮ ਸੈਨਾ ਦੇ ਮੁਖੀ ਸਤਪਾਲ ਤੰਵਰ ਨੂੰ ਵਿਦੇਸ਼ ਤੋਂ ਕਥਿਤ ਧਮਕੀਆਂ ਦੇਣ ਦੇ ਦੋਸ਼ ਹੇਠ ਲਾਰੈਂਸ ਬਿਸ਼ਨੋਈ ਦੇ ਭਰਾ ਤੇ ਗੈਂਗਸਟਰ ਅਨਮੋਲ ਬਿਸ਼ਨੋਈ ਖਿ਼ਲਾਫ਼ ਕੇਸ ਦਰਜ ਕੀਤਾ ਹੈ । ਅਨਮੋਲ ਜਿੰਬਾਬਵੇ ਤੇ ਕੀਨੀਆ ਦੇ ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ ਅਮਰੀਕਾ ਤੇ ਕੈਨੇਡਾ ਤੋਂ ਧਮਕੀਆਂ ਦੇਣ ਦੇ ਮਾਮਲਿਆਂ ’ਚ ਮੁਲਜ਼ਮ ਹੈ । ਸ਼ਿਕਾਇਤ ਮਗਰੋਂ ਪੁਲਸ ਨੇ ਜਾਂਚ ਲਈ ਕਈ ਐੱਸ. ਟੀ. ਐੱਫ. ਅਤੇ ਕਈ ਅਪਰਾਧ ਤੇ ਸਾਈਬਰ ਅਪਰਾਧ ਇਕਾਈਆਂ ਦੇ ਮੈਂਬਰਾਂ ਦੇ ਆਧਾਰ ’ਤੇ ਇੱਕ ਟੀਮ ਗਠਿਤ ਕੀਤੀ ਹੈ । ਅਧਿਕਾਰੀ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਸ਼ਿਕਾਇਤ ਅਨੁਸਾਰ ਭੀਮ ਸੈਨਾ ਮੁਖੀ ਸਤਪਾਲ ਤੰਵਰ ਨੂੰ 30 ਅਕਤੂਬਰ ਨੂੰ ਅਨਮੋਲ ਬਿਸ਼ਨੋਈ ਤੋਂ ਕਈ ਫੋਨ ਆਏ ਜਿਨ੍ਹਾਂ ’ਚ ਉਸ ਨੂੰ ਟੋਟੇ-ਟੋਟੇ ਕਰ ਦੇਣ ਦੀ ਚਿਤਾਵਨੀ ਦਿੱਤੀ ਗਈ। ਇਹ ਸਾਰੀਆਂ ਫੋਨ ਕਾਲਾਂ 6. 41 ਮਿੰਟ ਲੰਮੀਆਂ ਸਨ ਅਤੇ ਸਾਰੀਆਂ ਕਾਲਾਂ ਤੰਵਰ ਦੀ ਮਹਿਲਾ ਸੈਕਰੇਟਰੀ ਨੇ ਚੁੱਕੀਆਂ । ਸੈਕਟਰ 37 ਦੀ ਪੁਲਸ ਨੇ ਬੀਤੇ ਦਿਨ ਅਨਮੋਲ ਬਿਸ਼ਨੋਈ ਖਿ਼ਲਾਫ਼ ਕੇਸ ਦਰਜ ਕੀਤਾ ਸੀ । ਜਿਕਰਯੋਗ ਹੈ ਕਿ ਅਨਮੋਲ ਬਿਸ਼ਨੋਈ ਅਮਰੀਕਾ ’ਚ ਲੁਕਿਆ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਸੂਚਨਾ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ।

Related Post