post

Jasbeer Singh

(Chief Editor)

National

ਤੇਜ਼ ਰਫਤਾਰ ਕਾਰ ਛੱਪੜ `ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 8 ਦੀ ਗਈ ਜਾਨ

post-img

ਤੇਜ਼ ਰਫਤਾਰ ਕਾਰ ਛੱਪੜ `ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 8 ਦੀ ਗਈ ਜਾਨ ਛੱਤੀਸਗੜ੍ਹ : ਛੱਤੀਸਗੜ੍ਹ ਵਿੱਚ ਇੱਕ ਛੱਪੜ ਵਿੱਚ ਡਿੱਗ ਗਈ, ਜਿਸ `ਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ । ਮਰਨ ਵਾਲਿਆਂ ਵਿੱਚੋਂ ਚਾਰ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ । ਜਾਣਕਾਰੀ ਮੁਤਾਬਕ ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਤੋਂ ਬਾਅਦ ਡਰਾਈਵਰ ਕੰਟਰੋਲ ਗੁਆ ਬੈਠਾ । ਛੱਪੜ ਵਿੱਚ ਡਿੱਗਣ ਤੋਂ ਬਾਅਦ ਕਾਰ ਪਾਣੀ ਨਾਲ ਭਰਨ ਲੱਗੀ । ਕਾਰ `ਚ ਸਵਾਰ ਲੋਕਾਂ ਨੇ ਬਾਹਰ ਨਿਕਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਹੀਂ ਸਕੇ ਅਤੇ ਸਾਰਿਆਂ ਦੀ ਪਾਣੀ `ਚ ਡੁੱਬਣ ਨਾਲ ਮੌਤ ਹੋ ਗਈ। ਪਹਿਲਾਂ 6 ਲੋਕਾਂ ਦੀਆਂ ਲਾਸ਼ਾਂ ਨੂੰ ਪਾਣੀ `ਚੋਂ ਬਾਹਰ ਕੱਢਿਆ ਗਿਆ। ਦੋ ਲਾਸ਼ਾਂ ਨਹੀਂ ਮਿਲ ਸਕੀਆਂ, ਜਿਨ੍ਹਾਂ ਨੂੰ ਬਾਅਦ ਵਿੱਚ ਗੋਤਾਖੋਰਾਂ ਨੇ ਬਰਾਮਦ ਕਰ ਲਿਆ ।

Related Post