10ਵੀਂ ਬੋਰਡ ਦਾ ਪੇਪਰ ਵਟਸਐਪ ਸਟੇਟਸ ਤੇ ਪਾਉਣ ਤੇ ਅਧਿਆਪਕ ਤੇ ਕੇਸ ਦਰਜ
- by Jasbeer Singh
- February 19, 2026
10ਵੀਂ ਬੋਰਡ ਦਾ ਪੇਪਰ ਵਟਸਐਪ ਸਟੇਟਸ ਤੇ ਪਾਉਣ ਤੇ ਅਧਿਆਪਕ ਤੇ ਕੇਸ ਦਰਜ ਇੰਦੌਰ, 19 ਫਰਵਰੀ 2026 : ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜਿ਼ਲੇ ਵਿਖੇ ਇਕ ਅਧਿਆਪਕ ਵਲੋਂ 10ਵੀਂ ਬੋਰਡ ਦਾ ਪੇਪਰ ਵਟਸਐਪ ਸਟੇਟਸ ਤੇ ਪਾਏ ਜਾਣ ਤੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਕੌਣ ਹੈ ਇਹ ਅਧਿਆਪਕ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜਿ਼ਲੇ ਵਿਚ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ `ਤੇ ਨਕਲ ਕਰਵਾਉਣ ਲਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਅੰਗਰੇਜ਼ੀ ਵਿਸ਼ੇ ਦੇ ਪੇਪਰ ਨੂੰ ਸੋਸ਼ਲ ਮੀਡੀਆ `ਤੇ ਸਾਂਝਾ ਕਰਨ ਦੇ ਦੋਸ਼ ਵਿਚ ਜਿਸ ਅਧਿਆਪਕਾ ਖਿ਼ਲਾਫ਼ ਕਾਰਵਾਈ ਕਰਨ ਦੇ ਉਦੇਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦਾ ਨਾਮ ਸੋਨੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਕੀ ਦੱਸਿਆ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਅਧਿਆਪਕਾ ਦੇ ਨਾਲ-ਨਾਲ ਪ੍ਰੀਖਿਆ ਕੇਂਦਰ ਸੁਪਰਡੈਂਟ ਅਤੇ ਸਹਾਇਕ ਕੇਂਦਰ ਸੁਪਰਡੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ, ਤੁਕਈਥੜ ਦੇ ਸਰਕਾਰੀ ਸੀਨੀ ਅਰ ਸੈਕੰਡਰੀ ਸਕੂਲ ਵਿਚ ਮੰਗਲਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਨਿਗਰਾਨ ਰਾਜਕੁਮਾਰੀ ਸੋਨੀ ਨੇ ਪ੍ਰਸ਼ਨ-ਪੱਤਰ ਦੀ ਫੋਟੋ ਆਪਣੇ ਵਟਸਐਪ ਸਟੇਟਸ `ਤੇ ਪਾ ਦਿੱਤੀ ਸੀ। ਦੋਸ਼ ਹੈ ਕਿ ਪ੍ਰਾਇਮਰੀ ਅਧਿਆਪਕਾ ਸੋਨੀ ਨੇ ਪ੍ਰੀਖਿਆ ਵਿਚ ਗੈਰ-ਹਾਜ਼ਰ ਇਕ ਵਿਦਿਆਰਥੀ ਦੇ ਮੇਜ਼ `ਤੇ ਰੱਖੇ ਪ੍ਰਸ਼ਨ-ਪੱਤਰ ਦੀ ਫੋਟੋ ਖਿੱਚ ਕੇ ਇਕ ਵਿਅਕਤੀ ਨੂੰ ਵੀ ਭੇਜੀ ਸੀ ਤਾਂ ਜੋ ਇਸ ਨੂੰ ਹੱਲ ਕਰ ਕੇ ਪ੍ਰੀਖਿਆਰਥੀਆਂ ਨੂੰ ਨਕਲ ਕਰਵਾਈ ਜਾ ਸਕੇ।
