post

Jasbeer Singh

(Chief Editor)

Patiala News

ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦਰਮਿਆਨ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ

post-img

ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦਰਮਿਆਨ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ "ਹਾਂਸੀ ਬੁਟਾਨਾ" ਨਹਿਰ ਦਾ ਪੱਕਾ ਹੱਲ ਕੱਢਿਆ ਜਾਵੇ : ਪ੍ਰੋ. ਬਡੂੰਗਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਮੰਗ  ਪਟਿਆਲਾ, 16 ਸਤੰਬਰ 2025 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ (Professor Kirpal Singh Badungar) ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦਰਮਿਆਨ ਹਾਂਸੀ ਬੁਟਾਨਾ ਨਹਿਰ ਪਿਛਲੇ ਸਮੇਂ ਵਿਚ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ ਸੀ ਪਰੰਤੂ ਇਸ ਨਹਿਰ ਨੇ ਹਰ ਸਾਲ ਹੜਾਂ ਕਾਰਨ ਆਏ ਸੰਕਟ ਤੋਂ ਬਚਾਉਣ ਲਈ ਹਰਿਆਣਾ ਨੂੰ ਲਾਭ ਨਹੀਂ ਮਿਲਿਆ, ਸਗੋਂ ਦੋਹਾਂ ਸੂਬਿਆਂ ਦੇ ਸੰਕਟ ਵਿਚ ਵਾਧਾ ਜ਼ਰੂਰ ਕੀਤਾ, ਇਸ ਸਾਲ ਆਏ ਬੇਤਹਾਸਾ ਹੜ੍ਹਾਂ ਕਾਰਨ ਸੰਕਟ ਹੋਰ ਵੀ ਡੂੰਘਾ ਹੋ ਗਿਆ, ਜਿਸ ਕਰਕੇ ਬਹੁਤ ਨੁਕਸਾਨ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸੰਕਟ ਲਈ ਦੋਹਾਂ ਸੂਬਿਆਂ ਦੇ ਨੇਤਾਵਾਂ ਦੇ ਅਯੋਗ ਵਿਹਾਰ ਅਤੇ ਹੱਠ ਵੀ ਜਿੰਮੇਵਾਰ ਹੈ । ਇਹ ਸਮੱਸਿਆ ਕਾਫੀ ਗੰਭੀਰ ਹੈ, ਜਿਸ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ ।  ਉਨ੍ਹਾਂ ਕਿਹਾ ਕਿ ਅਦਾਲਤਾਂ ਦੀ ਲੰਮੀ ਕਾਰਵਾਈ ਹੋਣ ਕਾਰਨ ਵੀ ਇਹ ਗੰਭੀਰ ਮਸਲਾ ਹੱਲ ਨਹੀਂ ਹੋ ਸਕੇਗਾ, ਇਸ ਲਈ ਪੀੜਤਾਂ ਨਾਲ ਮਿਲਕੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਵੱਖ ਵੱਖ ਰਾਜਨੀਤਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾਂ ਕਰਕੇ ਇਸ ਮਸਲੇ ਸਬੰਧਤ ਦੋਹਾਂ ਧਿਰਾਂ ਨੂੰ ਸਹਿਮਤ ਕਰਕੇ ਪੱਕੇ ਤੌਰ ਉੱਤੇ ਹੱਲ ਕੀਤਾ ਜਾਵੇ ।

Related Post