ਬੋਇੰਗ 757-300 ਜਹਾਜ਼ ਦੇ ਸੱਜੇ ਇੰਜਣ ਨੂੰ ਲੱਗੀ ਭਿਆਨਕ ਅੱਗ ਨਵੀਂ ਦਿੱਲੀ, 18 ਅਗਸਤ 2025 : ਯੂਨਾਨ ਦੇ ਕੋਰਫੂ ਤੋਂ ਜਰਮਨੀ ਦੇ ਡਸੇਲਡੋਰਫ ਜਾ ਰਹੇ ਇੱਕ ਬੋਇੰਗ 757-300 ਜਹਾਜ਼ ਦੇ ਸੱਜੇ ਇੰਜਣ ਵਿਚ ਅੱਗ ਲੱਗ ਗਈ ਪਰ ਪਾਇਲਟ ਦੀ ਸਮਝਦਾਰੀ ਦੇ ਚਲਦਿਆਂ ਅੱਗ ਬੇਸ਼ਕ ਲੱਗ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਦੱਸਣਯੋਗ ਹੈ ਕਿ ਜਹਾਜ਼ ਵਿਚ 273 ਯਾਤਰੀ ਅਤੇ 8 ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਰਨਵੇ ਤੋਂ ਉਡਾਨ ਭਰਨ ਦੇ ਥੋੜੀ ਦੇਰ ਬਾਅਦ ਹੀ ਲੱਗ ਗਈ ਅੱਗ ਬੋਇੰਗ 757-300 ਜਹਾਜ਼ ਜਿਸਨੇ ਹਾਲੇ ਉਡਾਨ ਭਰੀ ਹੀ ਸੀ ਕਿ ਧਮਾਕੇ ਹੋਏ ਅਤੇ ਸੱਜੇ ਇੰਜਣ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਤੇ ਪਾਇਲਟ ਨੇ ਤੁਰੰਤ ਕਾਰਵਾਈ ਕਰਦਿਆਂ ਖਰਾਬ ਇੰਜਣ ਨੂੰ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਇਟਲੀ ਵੱਲ ਮੋੜ ਲਿਆ।ਜਿਸਦੇ ਲਗਭਗ 30 ਮਿੰਟਾਂ ਬਾਅਦ ਹੀ ਪਾਇਲਟ ਨੇ ਜਹਾਜ਼ ਨੂੰ ਇਟਲੀ ਦੇ ਬ੍ਰਿੰਡੀਸੀ ਵਿੱਚ ਸੁਰੱਖਿਅਤ ਢੰਗ ਨਾਲ ਉਤਾਰ ਲਿਆ।
