post

Jasbeer Singh

(Chief Editor)

Haryana News

ਕੁਰੂਕਸ਼ੇਤਰ ’ਚ ਹੋਈ 100 ਕਰੋੜ ਰੁਪਏ ਹੋਈ ਮਹਾਠੱਗੀ

post-img

ਕੁਰੂਕਸ਼ੇਤਰ ’ਚ ਹੋਈ 100 ਕਰੋੜ ਰੁਪਏ ਹੋਈ ਮਹਾਠੱਗੀ ਕੁਰੂਕਸ਼ੇਤਰ, 10 ਦਸੰਬਰ 2025 : ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ ਪ੍ਰਾਈਵੇਟ ਕੰਪਨੀ ਦੇ ਸੰਚਾਲਕਾਂ ’ਤੇ ਹਰਿਆਣਾ ਅਤੇ ਪੰਜਾਬ ਦੇ 100 ਤੋਂ ਜਿ਼ਆਦਾ ਨਿਵੇਸ਼ਕਾਂ ਦੇ ਲਗਭਗ 100 ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਕੰਪਨੀ ਨੇ ਦਿੱਤਾ ਸੀ ਨਿਵੇਸ਼ਕਾਂ ਨੂੰ 4 ਤੋਂ 5 ਪ੍ਰਤੀਸ਼ਤ ਉਚੇ ਵਿਆਜ ਦਾ ਲਾਲਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਿਵੇਸ਼ਕਾਂ ਨੂੰ ਫਸਾਉਣ ਦੇ ਲਈ ਕੰਪਨੀ ਨੇ ਹਰ ਮਹੀਨੇ 4 ਤੋਂ 5 ਪ੍ਰਤੀਸ਼ਤ ਤੱਕ ਉਚੇ ਵਿਆਜ ਦਾ ਲਾਲਚ ਦਿੱਤਾ ਸੀ । ਕੰਪਨੀ ਦੀ ਲੋਕਪ੍ਰਿਯਤਾ ਵਧਾਉਣ ਦੇ ਲਈ ਸਾਲ 2023 ’ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਭਰਾ ਅਰਬਾਜ਼ ਖ਼ਾਨ ਨੂੰ ਵੀ ਪ੍ਰਮੋਸ਼ਨ ਇਵੈਂਟ ਦੇ ਲਈ ਕਰੂਕਸ਼ੇਤਰ ਬੁਲਾਇਆ ਗਿਆ ਸੀ। ਦਿੱਲੀ ਨਿਵਾਸੀ ਰਾਜੇਸ਼ ਜੈਨ ਦੀ ਸਿ਼਼ਕਾਇਤ ’ਤੇ ਪੁਲਸ ਨੇ ਥਾਣੇਦਾਰ ਸਦਰ ਥਾਣੇ ’ਚ ਕੰਪਨੀ ਦੇ ਸੰਚਾਲਕਾਂ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ । ਹੁਣ ਮਾਮਲੇ ਦੀ ਜਾਂਚ ਇਕਨਾਮਿਕ ਸੈਲ ਨੂੰ ਸੌਂਪੀ ਗਈ ਹੈ।

Related Post

Instagram